ਚੀਫ਼ ਇੰਜੀਨੀਅਰ ਲੁਧਿਆਣਾ ਕੇਂਦਰੀ ਜੋਨ ਇੰਜ. ਹਰਜੀਤ ਸਿੰਘ ਗਿੱਲ ਨੇ ਖਪਤਕਾਰਾਂ ਵਲੋਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਵਾਸਤੇ 1912 ਤੋਂ ਇਲਾਵਾ ਹੋਰ ਵਿਕਲਪਿਕ ਨੰਬਰ ਵੀ ਜਾਰੀ ਕੀਤੇ
ਖਪਤਕਾਰਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਵਾਸਤੇ ਸੁਵਿਧਾ ਦੇਣ ਦੇ ਉਦੇਸ਼ ਨਾਲ ਚੀਫ਼ ਇੰਜੀਨੀਅਰ ਲੁਧਿਆਣਾ ਨੇ 1912 ਤੋਂ ਇਲਾਵਾ ਹੋਰ ਵਿਕਲਪਿਕ ਨੰਬਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇੰਜਨੀਅਰ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਸਾਹਮਣੇ ਆਇਆ ਹੈ ਕਿ ਭਾਰੀ ਬਰਸਾਤ ਦੇ ਨਾਲ ਧੂੜ ਭਰੀਆਂ ਹਵਾਵਾਂ ਅਤੇ ਹਨ੍ਹੇਰੀ ਕਰਕੇ ਵਸਨੀਕਾਂ ਨੂੰ ਬਿਜਲੀ ਦੀ ਸਪਲਾਈ ਕੱਟਣ ਦੀ ਸਮੱਸਿਆ ਪੇਸ਼ ਆਉਂਦੀ ਹੈ। ਜਿਸ ਤੋਂ ਬਾਅਦ ਕੰਪਲੇਂਟਾਂ ਦੀ ਗਿਣਤੀ ਬਹੁਤ ਵਧ ਜਾਂਦੀ ਹੈ ਅਤੇ ਇਸ ਨਾਲ ਹੈਲਪਲਾਈਨ ਨੰ 1912 ਤੇ ਫੋਨ ਕਾਲਾਂ ਦੇ ਭੀੜ ਵਧ ਜਾਂਦੀ ਹੈ।
ਇਸ ਲਈ, ਹੁਣ ਜੇਕਰ ਵਸਨੀਕ 1912 ਹੈੱਲਪਲਾਈਨ ਨੰਬਰ ਤੇ ਆਪਣੀ ਸ਼ਿਕਾਇਤ ਦਰਜ ਨਹੀਂ ਕਰਵਾ ਪਾ ਰਹੇ, ਤਾਂ ਖਪਤਕਾਰ ਪੀਐਸਪੀਸੀਐਲ ਕੰਜ਼ਿਊਮਰ ਸਰਵਿਸ ਮੋਬਾਇਲ ਐਪਲੀਕੇਸ਼ਨ ਤੇ ਵੀ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਨ। ਇਕ ਐੱਸਐੱਮਐੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਖਪਤਕਾਰ ਆਪਣੀ ਕੰਪਲੇਂਟ ਦਾ ਸਟੇਟਸ ਜਾਣ ਸਕਦੇ ਹਨ। ਜਿਸ ਲਈ ਖਪਤਕਾਰ ਆਪਣਾ ਸ਼ਿਕਾਇਤ ਨੰਬਰ 1800-180-1512 ਤੇ ਐਸਐਮਐਸ ਕਰ ਸਕਦੇ ਹਨ, ਤਾਂ ਜੋ ਉਹ ਆਪਣੀ ਕੰਪਨੀ ਦਾ ਸਟੇਟਸ ਜਾਣ ਸਕਣ॥
ਇਸ ਤੋਂ ਇਲਾਵਾ, ਖਪਤਕਾਰਾਂ ਦੀ ਸੁਵਿਧਾ ਲਈ ਇੰਜ ਹਰਜੀਤ ਸਿੰਘ ਨੇ ਕੇਂਦਰੀ ਜ਼ੋਨ ਲੁਧਿਆਣਾ ਅਧੀਨ ਆਉਂਦੀਆਂ ਸਾਰੀਆਂ ਡਿਵੀਜ਼ਨਾਂ ਅਤੇ ਕੰਟਰੋਲ ਰੂਮ ਦੇ ਨੰਬਰਾਂ ਦੀ ਇਕ ਲਿਸਟ ਵੀ ਜਾਰੀ ਕੀਤੀ ਹੈ। ਪੀਐੱਸਪੀਸੀਐਲ ਦੇ ਕੇਂਦਰੀ ਜ਼ੋਨ ਅਧੀਨ ਵੱਖ-ਵੱਖ ਡਵੀਜ਼ਨਾਂ ਦੇ ਨੰਬਰਾਂ ਦੀ ਸੂਚੀ ਇਸ ਪ੍ਰਕਾਰ ਹੈ:
ਲੁਧਿਆਣਾ ਈਸਟ ਸਰਕਲ ਸਿਟੀ ਸੈਂਟਰ ਡਿਵੀਜ਼ਨ 9646112051
ਲੁਧਿਆਣਾ ਈਸਟ ਸਰਕਲ ਸੀਐਮਸੀ ਡਿਵੀਜ਼ਨ 9646111217
ਲੁਧਿਆਣਾ ਈਸਟ ਸਰਕਲ ਫੋਕਲ ਪੁਆਇੰਟ ਡਿਵੀਜ਼ਨ 9646122035
ਲੁਧਿਆਣਾ ਈਸਟ ਸਰਕਲ ਫੋਕਲ ਪੁਆਇੰਟ ਡਿਵੀਜ਼ਨ 9646111316
ਲੁਧਿਆਣਾ ਈਸਟ ਸਰਕਲ ਸੁੰਦਰਨਗਰ ਡਿਵੀਜ਼ਨ 9646111214
ਲੁਧਿਆਣਾ ਵੈਸਟ ਸਰਕਲ ਅਗਰ ਨਗਰ 9646114711
ਲੁਧਿਆਣਾ ਵੈਸਟ ਸਰਕਲ ਹੈਬੋਵਾਲ 9646112093
ਲੁਧਿਆਣਾ ਵੈਸਟ ਸਰਕਲ ਸਿਵਲ ਲਾਈਨਜ਼ 9646114712
ਲੁਧਿਆਣਾ ਵੈਸਟ ਸਰਕਲ ਨਾਰਥ ਸਬ ਡਿਵੀਜ਼ਨ 9646133306
ਲੁਧਿਆਣਾ ਵੈਸਟ ਸਰਕਲ ਮਾਡਲ ਟਾਊਨ (ਧਾਂਦਰਾ) 9646114715
ਲੁਧਿਆਣਾ ਵੈਸਟ ਸਰਕਲ ਮਾਡਲ ਟਾਊਨ 9646114714
ਲੁਧਿਆਣਾ ਵੈਸਟ ਸਰਕਲ ਇਸਟੇਟ ਡਿਵੀਜ਼ਨ 9646114687
ਲੁਧਿਆਣਾ ਵੈਸਟ ਸਰਕਲ ਜਨਤਾ ਨਗਰ ਡਿਵੀਜ਼ਨ 9646114716
ਲੁਧਿਆਣਾ ਸਬ ਅੱਡਾ ਦਾਖਾ 9646112097
ਲੁਧਿਆਣਾ ਸਬ ਜਗਰਾਉਂ 9646112101
ਲੁਧਿਆਣਾ ਸਬ ਰਾਏਕੋਟ 9646112099
ਲੁਧਿਆਣਾ ਸਬ ਅਹਿਮਦਗੜ੍ਹ 9646139994
ਖੰਨਾ ਸਰਕਲ ਖੰਨਾ 9646112119
ਖੰਨਾ ਸਰਕਲ ਦੋਰਾਹਾ 9646112124
ਖੰਨਾ ਸਰਕਲ ਮੰਡੀ ਗੋਬਿੰਦਗੜ੍ਹ 9646112126
ਖੰਨਾ ਸਰਕਲ ਅਮਲੋਹ 9646112021
ਖੰਨਾ ਸਰਕਲ ਸਰਹਿੰਦ 9646111993
ਲੁਧਿਆਣਾ ਸਭ ਲਲਤੋਂ ਕਲਾਂ 9646122363
ਜ਼ੋਨਲ ਕੰਟਰੋਲ ਰੂਮ 9646121458, 9646121459
ਪੈਡੀ (ਝੌਨਾ) ਕੰਟਰੋਲ ਰੂਮ 9646122070, 9646181129