ਅਦਾਲਤ ਨੇ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਡਰਾਈਵਰ ਨੂੰ ਸਮੇਂ ਸਿਰ ਸੇਵਾਮੁਕਤੀ ਦਾ ਲਾਭ ਨਾ ਦੇਣ ‘ਤੇ ਅਦਾਲਤ ਵੱਲੋਂ ਲਗਾਏ ਜੁਰਮਾਨੇ ਦੀ ਅਦਾਇਗੀ ਕਰਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਡੀਈਓ ਦਫ਼ਤਰ ਦਾ ਸਮਾਨ ਕੁਰਕ ਕਰਨ ਦੇ ਹੁਕਮ ਦੇ ਦਿੱਤੇ |
ਸਾਬਕਾ ਡਰਾਈਵਰ ਸਤਿੰਦਰ ਸਿੰਘ ਅਤੇ ਉਸ ਦੇ ਵਕੀਲ ਐਸਐਸ ਕੰਗ ਨੇ ਦੱਸਿਆ ਕਿ ਸਤਿੰਦਰ ਸਿੰਘ ਸਤੰਬਰ 2017 ਵਿੱਚ ਡੀਈਓ ਦਫ਼ਤਰ ਤੋਂ ਸੇਵਾਮੁਕਤ ਹੋਏ ਸਨ। ਪਰ ਵਿਭਾਗ ਨੇ ਉਸ ਦੀ ਸੇਵਾਮੁਕਤੀ ਦੇ ਲਾਭਾਂ ਦਾ ਭੁਗਤਾਨ ਕਰਨ ਵਿੱਚ ਕਰੀਬ 7 ਮਹੀਨੇ ਦਾ ਸਮਾਂ ਲੈ ਲਿਆ। ਜਿਸ ਦੇ ਖਿਲਾਫ ਸਤਿੰਦਰ ਨੇ ਅਦਾਲਤ ਦਾ ਰੁਖ ਕਰਦੇ ਹੋਏ ਜੁਰਮਾਨਾ ਅਦਾ ਕਰਨ ਦੀ ਮੰਗ ਕੀਤੀ। ਅਦਾਲਤ ਨੇ ਵਿਭਾਗ ਨੂੰ ਸਾਲ 2020 ਵਿੱਚ 90 ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ। ਪਰ ਵਿਭਾਗ ਨੇ ਅਦਾਇਗੀ ਨਾ ਕਰਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਿਸ ’ਤੇ ਅਦਾਲਤ ਨੇ ਵਿਭਾਗ ਦਾ ਸਾਮਾਨ ਕੁਰਕ ਕਰਨ ਦੇ ਹੁਕਮ ਦਿੱਤੇ ਤੇ ਉਹ ਅੱਜ ਇੱਥੇ ਪੁੱਜੇ। ਪਰ ਕੁਝ ਮੁਲਾਜ਼ਮਾਂ ਨੇ ਆਪਣੇ ਪੱਧਰ ’ਤੇ 1 ਹਫ਼ਤੇ ਦਾ ਸਮਾਂ ਮੰਗਿਆ ਹੈ। ਜਿਸ ਤੋਂ ਬਾਅਦ ਉਹ ਵਾਪਸ ਜਾ ਰਹੇ ਹਨ।