0
0
Read Time:42 Second
ਕੋਰੋਨਾ ਮਹਾਂਮਾਰੀ ਦੇ ਮਰੀਜ਼ਾਂ ਦਾ ਇੱਕ ਵਾਰ ਫਿਰ ਤੋਂ ਵਧਣਾ ਜਾਰੀ ਹੈ। ਵੀਰਵਾਰ ਨੂੰ ਮਹਾਂਮਾਰੀ ਦੇ 13 ਨਵੇਂ ਪੋਜ਼ੀਟਿਵ ਮਰੀਜ਼ ਸਾਹਮਣੇ ਆਏ। ਜਿਸ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 91 ਨੂੰ ਪਹੁੰਚ ਗਈ ਹੈ। ਇਨ੍ਹਾਂ ਮਰੀਜ਼ਾਂ ਵਿੱਚੋਂ 85 ਮਰੀਜ ਹੋਮ ਆਈਸੋਲੇਸ਼ਨ, ਜਦਕਿ 6 ਮਰੀਜ਼ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ।
ਇਸ ਲੜੀ ਹੇਠ ਸਿਹਤ ਵਿਭਾਗ ਦੇ ਅਫ਼ਸਰਾਂ ਮੁਤਾਬਕ ਪਾਜ਼ਿਟਿਵ ਆਏ ਨਵੇਂ ਮਰੀਜ਼ਾਂ ਵਿੱਚੋਂ 10 ਮਰੀਜ਼ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ, ਜਦਕਿ 3 ਦੂਜੇ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਹਨ।