0
0
Read Time:46 Second
ਨਗਰ ਨਿਗਮ ਵੱਲੋਂ ਕਿਰਾਇਆ ਅਤੇ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਦੁਕਾਨਦਾਰਾਂ ਨੂੰ ਆਖ਼ਰੀ ਮੋਹਲਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸੀਲਿੰਗ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਜ਼ੋਨ-ਡੀ ਦੇ ਇਲਾਕੇ ਚ ਈਐਸਆਈ ਰੋਡ ਅਤੇ ਸਕੂਟਰ ਮਾਰਕੀਟ ਦੀਆਂ ਕਰੀਬ 300 ਦੁਕਾਨਾਂ ਨਗਰ ਨਿਗਮ ਵੱਲੋਂ ਕਿਰਾਏ ਤੇ ਦਿੱਤੀਆਂ ਗਈਆਂ ਹਨ। ਜਿਨ੍ਹਾਂ ਚੋਂ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਲੰਬੇ ਸਮੇਂ ਤੋਂ ਕਰਾਇਆ, ਜੀਐੱਸਟੀ ਅਤੇ ਪ੍ਰਾਪਰਟੀ ਟੈਕਸ ਨਹੀਂ ਦਿੱਤਾ ਜਾ ਰਿਹਾ। ਜਿਸ ਰਾਸ਼ੀ ਵਿਚ ਵਿਆਜ ਜੋੜ ਕੇ ਅੰਕੜਾ 11 ਕਰੋੜ ਤੇ ਪੁੱਜ ਗਿਆ ਹੈ।