ਚੇਅਰਮੈਨ ਨੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ
ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ
ਕਿਸਾਨਾਂ ਨੂੰ ਉਨ੍ਹਾਂ ਦਾ ਸਹੀ ਹੱਕ ਅਤੇ ਸਹੀ ਮੁੱਲ ਦੇਣਾ ਮਾਨ ਸਰਕਾਰ ਪਹਿਲਾ ਟੀਚਾ
ਚੰਡੀਗੜ੍ਹ, 14 ਅਕਤੂਬਰ
ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਮੋਹੀ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੀ ਸਾਹਨੇਵਾਲ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ‘ਤੇ ਅਮਨਦੀਪ ਮੋਹੀ ਨੇ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ ਅਤੇ ਉਹ ਖੁਦ ਕਿਸਾਨ ਪਰਿਵਾਰ ਤੋਂ ਆਉਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਪਹਿਲਾਂ ਕਿਸਾਨਾਂ ਨੂੰ ਬਹੁਤ ਤੰਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈਂਦਾ ਸੀ, ਪਰ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਪ੍ਰੇਸ਼ਾਨੀ ਨਹੀਂ ਹੋਣ ਦੇਵਾਂਗੇ।
ਅਮਨਦੀਪ ਮੋਹੀ ਨੇ ਕਿਹਾ, “ਮੇਰੀ ਮੰਡੀ ਦੇ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ, ਉਨ੍ਹਾਂ ਨੂੰ ਸਾਰੇ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਅਤੇ ਉਨ੍ਹਾਂ ਦਾ ਸਹੀ ਮੁੱਲ ਮਿਲਣ ਵਿੱਚ ਕੋਈ ਅਣਗੌਲੀ ਨਹੀਂ ਹੋਣੀ ਚਾਹੀਦੀ ਹੈ। ਮੈਂ ਕਿਸਾਨ ਭਰਾਵਾਂ ਨੂੰ ਇਸ ਚੀਜ਼ ਦੀ ਗਰੰਟੀ ਦਿੰਦਾ ਹਾਂ ਕਿ ਉਨ੍ਹਾਂ ਦੀ ਸਾਰੀ ਫ਼ਸਲ ਦੀ ਖਰੀਦ ਸਰਕਾਰ ਕਰੇਗੀ। ਇਸਦੇ ਨਾਲ ਹੀ ਮੰਡੀ ਵਿੱਚ ਕਿਸਾਨ ਭਰਾਵਾਂ ਦੇ ਆਰਾਮ ਅਤੇ ਹੋਰਨਾਂ ਸੁਵਿਧਾਵਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।”
ਅਮਨਦੀਪ ਮੋਹੀ ਨੇ ਕਿਹਾ ਕਿ, ਅੱਜ ਪੰਜਾਬ ਵਿੱਚ ਇਮਾਨਦਾਰ ਸਰਕਾਰ ਹੈ ਅਤੇ ਉਸਦਾ ਮੁਖੀ ਸਭ ਤੋਂ ਕੱਟੜ ਇਮਾਨਦਾਰ ਵਿਅਕਤੀ ਹੈ। ਇਸ ਕਰਕੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰ ਕਿਸਾਨ ਨੂੰ ਉਨ੍ਹਾਂ ਦਾ ਬਣਦਾ ਹੱਕ ਜ਼ਰੂਰ ਮਿਲੇਗਾ।
ਇਸ ਮੌਕੇ ‘ਤੇ ਚੇਅਰਮੈਨ ਜੋਰਾਵਰ ਸਿੰਘ, ਅਜਮੇਰ ਸਿੰਘ ਧਾਲੀਵਾਲ ਜ਼ਿਲਾ ਪ੍ਰਧਾਨ, ਸਰਬਜੀਤ ਸਿੰਘ ਗਰੇਵਾਲ ਵਾਈਸ ਜ਼ਿਲਾ ਪ੍ਰਧਾਨ, ਕੰਵਲਪ੍ਰੀਤ ਸਿੰਘ ਕਲਸੀ ਸੈਕਟਰੀ ਮਾਰਕੀਟ ਕਮੇਟੀ ਸਾਹਨੇਵਾਲ, ਜਗਵੀਰ ਸਿੰਘ ਪ੍ਰਧਾਨ, ਸਚਿਨ ਅਨੇਜਾ, ਸੁਖਵੀਰ ਸਿੰਘ ਗਰੇਵਾਲ ਲੇਖਾਕਾਰ, ਗੁਰਸਿਮਰਨਜੀਤ ਸਿੰਘ, ਹਰਦੀਪ ਸਿੰਘ ਚਾਹਲ ਡੀ.ਐਮ.ਮਾਰਕਫੈਡ ਲੁਧਿਆਣਾ, ਮਨਦੀਪ ਸਿੰਘ ਮਾਰਕਫੈੱਡ ਖੰਨਾ ਮੈਨੇਜਰ, ਐੱਮ.ਪੀ ਸਿੰਘ ਡੀ.ਐਮ.ਵੇਅਰਹਾਊਸ, ਜਸਬੀਰ ਸਿੰਘ ਚਾਹਲ, ਮਹਿੰਦਰਪਾਲ, ਅੰਮ੍ਰਿਤਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ, ਦਲਜੀਤ ਸਿੰਘ ਬੱਗਾ, ਰਾਜਬੀਰ ਸਿੰਘ, ਦੀਪੀ ਸੰਧੂ, ਪ੍ਰੀਤ ਕਨੇਡਾ, ਸੱਭਾ ਝੱਜ, ਮਨੀ ਰਾਜਾ, ਗੋਲਡੀ ਢਿੱਲੋਂ, ਚੰਚਲ ਮਿਨਹਾਸ, ਰਾਜ ਕੁਮਾਰ, ਹਰਵਿੰਦਰ ਕੁਮਾਰ ਪੱਪੀ, ਬਲਦੇਵ ਪਾਠਕ, ਬਲਰਾਮ ਪਾਠਕ,ਵਿਨੋਦ ਕੁਮਾਰ, ਗੁਰਦੀਪ ਸਿੰਘ ਕੌਲ, ਰਣਜੀਤ ਸੈਣੀ ਪੀ.ਏ, ਸਵਰਨਜੀਤ ਸਿੰਘ ਇੰਸਪੈਕਟਰ, ਅਰਸ਼ਦੀਪ ਸਿੰਘ ਇੰਸਪੈਕਟਰ, ਰਣਜੋਤ ਸੈਣੀ, ਰਾਜਵਿੰਦਰ ਸਿੰਘ ਹੰਸ , ਸੁਦਾਕਰ ਸਿੰਘ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।