Read Time:1 Minute, 3 Second
ਲੁਧਿਆਣਾ ਦੇ ਸਿਵਲ ਲਾਈਨਜ ਸਥਿਤ ਇਕ ਨਿਜੀ ਰੈਸਟੋਰੈਂਟ ਵਿੱਚ ਸੁਮੇਸ਼ ਆਨੰਦ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪਰਿਵਾਰ ਨਾਲ ਪ੍ਰਾਪਰਟੀ ਦੇ ਵਿਵਾਦ ਵਿਚ ਧੱਕੇਸ਼ਾਹੀ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ। ਉਥੇ ਹੀ ਜਦੋਂ ਮੌਕੇ ਤੇ ਪਹੁੰਚ ਕੇ ਸੁਮੇਸ਼ ਆਨੰਦ ਦੇ ਭਰਾ ਨੀਰਜਨਆਨੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੋਰਟ ਵਿਚ ਮਾਮਲਾ ਹੋਣ ਦਾ ਹਵਾਲਾ ਦਿੰਦਿਆਂ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ ਅਤੇ ਸੁਮੇਸ਼ ਆਨੰਦ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ।
ਜ਼ਿਕਰਯੋਗ ਹੈ ਕਿ ਸੁਮੇਸ਼ ਆਨੰਦ ਨੇ ਦੋਸ਼ ਲਾਇਆ ਸੀ ਕਿ ਉਸਦੇ ਪਿਤਾ ਅਤੇ ਭਰਾ ਨੇ ਉਸ ਪਾਸੋਂ ਜਾਇਦਾਦ ਖੋਹਣ ਵਾਸਤੇ ਝੂਠੇ ਕੇਸ ਦਰਜ ਕਰਵਾਏ। ਉਨ੍ਹਾਂ ਨੇ ਪੁਲਸ ਤੇ ਵੀ ਇਨਸਾਫ ਨਾ ਦੇਣ ਦਾ ਦੋਸ਼ ਲਗਾਇਆ, ਜਿਸ ਬਾਰੇ ਪੁਲਸ ਅਫਸਰਾਂ ਨਾਲ ਗੱਲਬਾਤ ਨਹੀਂ ਹੋ ਸਕੀ।