Read Time:1 Minute, 10 Second
ਲੁਧਿਆਣਾ, 14 ਫਰਵਰੀ, 2023:
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਦੇ ਸ਼੍ਰੀਮਤੀ ਨਵਨੀਤ ਕੌਰ, ਇੱਕ ਐਮ.ਐਸ.ਸੀ, ਵਿਦਿਆਰਥਣ ਨੇ 11 ਫਰਵਰੀ ਨੂੰ ਆਤਮਿਆ ਯੂਨੀਵਰਸਿਟੀ, ਗੁਜਰਾਤ ਦੁਆਰਾ ਆਯੋਜਿਤ "ਐਗਰੀਕਲਚਰਲ ਮਾਈਕਰੋਬਾਇਓਲੋਜੀ ਵਿੱਚ ਉਭਰਦੇ ਪੈਰਾਡਾਈਮ" ਵਿਸ਼ੇ ‘ਤੇ ਨੈਸ਼ਨਲ ਕਾਨਫਰੰਸ ਦੌਰਾਨ ਪੌਦਿਆਂ-ਮਾਈਕ੍ਰੋਬਸ ਇੰਟਰੈਕਸ਼ਨ ਦੇ ਵਿਸ਼ੇ ਅਧੀਨ ਮੌਖਿਕ ਪੇਸ਼ਕਾਰੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਵਿਦਿਆਰਥੀ ਦੀ ਸਲਾਹਕਾਰ ਡਾ. ਮਨਜੀਤ ਕੌਰ ਸੰਘਾ, ਪ੍ਰਿੰਸੀਪਲ ਬਾਇਓਕੈਮਿਸਟ-ਕਮ-ਮੁਖੀ, ਦਸਿਆ ਕਿ ਵਿਦਿਆਰਥੀ ਨੇ "ਪੀਲੇ ਮੋਜ਼ੇਕ ਵਾਇਰਸ ਦੀ ਬਿਮਾਰੀ ਤੇ ਆਪਣਾ ਖੋਜ ਕਾਰਜ ਖਤਮ ਕੀਤਾ।
ਡਾ. ਸ਼ੰਮੀ ਕਪੂਰ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼; ਅਤੇ ਡਾ ਮਨਜੀਤ ਕੌਰ ਸੰਘਾ, ਪ੍ਰਿੰਸੀਪਲ ਬਾਇਓਕੈਮਿਸਟ-ਕਮ-ਹੈੱਡ ਨੇ ਵਿਦਿਆਰਥਣ ਨੂੰ ਉਹਨਾਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ।