[Catergory Punjabi]
ਸਕੱਤਰ ਆਰ.ਟੀ.ਏ. ਲੁਧਿਆਣਾ ਵਲੋਂ ਰੋਜ਼ਾਨਾ ਸਖ਼ਤੀ ਨਾਲ ਕੀਤੀ ਜਾ ਰਹੀ ਵਾਹਨਾਂ ਦੀ ਚੈਕਿੰਗ
– 9 ਗੱਡੀਆਂ ਕੀਤੀਆਂ ਬੰਦ, ਟ੍ਰੈਕਟਰ ਟ੍ਰਾਲੀ ਦਾ ਵੀ ਕੀਤਾ ਚਲਾਨ
ਲੁਧਿਆਣਾ, 27 ਫਰਵਰੀ (000) – ਸਕੱਤਰ ਆਰ.ਟੀ.ਏ. ਲੁਧਿਆਣਾ ਵਲੋਂ ਡਾ. ਪੂਨਮ ਪ੍ਰੀਤ ਕੌਰ ਵੱਲੋਂ ਅੱਜ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਸੜ੍ਹਕਾਂ ਤੇ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਓਵਰਹਾਈਟ, ਓਵਰਲੋਡ ਅਤੇ ਬਿਨ੍ਹਾਂ ਦਸਤਾਵੇਜਾਂ ਤੋਂ ਪਾਈਆਂ ਗਈਆਂ 9 ਗੱਡੀਆਂ ਧਾਰਾ 207 ਅੰਦਰ ਬੰਦ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਇੱਕ ਟ੍ਰੈਕਟਰ ਟ੍ਰਾਲੀ ਦਾ ਓਵਰਵੇਟ ਹੋਣ ਕਰਕੇ ਚਲਾਨ ਕੀਤਾ
ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਟਰਾਂਸਪੋਰਟ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਗੱਡੀਆਂ ਦੇ ਕਾਗਜ਼ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇਂ ਸਿਰ ਅਪਡੇਟ ਕਰਵਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨ੍ਹਾਂ ਦਸਤਾਵੇਜਾਂ ਤੋਂ ਕੋਈ ਵੀ ਗੱਡੀ ਚਲਦੀ ਪਾਈ ਗਈ ਤਾਂ ਕਾਨੂੰਨ ਅਨੁਸਾਰ ਉਸਦਾ ਚਲਾਨ ਕੀਤਾ ਜਾਵੇਗਾ।