ਵਿਧਾਇਕਾ ਛੀਨਾ ਵੱਲੋਂ ਨਵੇਂ 11 ਕੇ.ਵੀ. ਫੀਡਰ ਦਾ ਉਦਘਾਟਨ

0 0
Read Time:2 Minute, 3 Second

ਲੁਧਿਆਣਾ: ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਸ੍ਰੀਮਤੀ ਹਰਜਿੰਦਰਪਾਲ ਕੌਰ ਛੀਨਾ ਵੱਲੋਂ ਨਵੇਂ 11 ਕੇ.ਵੀ. ਫੀਡਰ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਵਿਧਾਇਕਾ ਛੀਨਾ ਵੱਲੋਂ ਮੀਡੀਆ ਸੰਬੋਧਨ ਕਰਦਿਆਂ ਕਿਹਾ ਕਿ 11 ਕੇ.ਵੀ. ਲੋਹਾਰਾ ਫੀਡਰ ਜੋਕਿ 66 ਕੇ.ਵੀ. ਗਿੱਲ ਰੋਡ ਸਬ ਸਟੇਸ਼ਨ ਤੋਂ ਚੱਲਦਾ ਹੈ, ਪਿਛਲੇ ਕੁੱਝ ਸਾਲਾਂ ਤੋਂ ਓਵਰਲੋਡ ਹਾਲਤ ਵਿੱਚ ਚੱਲ ਰਿਹਾ ਸੀ ਜਿਸ ਕਾਰਨ ਪਿੰਡ ਲੋਹਾਰਾ ਅਤੇ ਆਲੇ-ਦੁਆਲੇ ਦੀਆਂ ਕਲੋਨੀਆਂ ਦੇ ਨਿਵਾਸੀਆਂ ਨੂੰ ਬਿਜਲੀ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਵਿਧਾਇਕਾ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਦੇ ਉੱਦਮਾ ਸਦਕਾ ਇਸ ਫੀਡਰ ਦੇ ਬੰਟਵਾਰੇ ਦਾ ਲਗਭਗ 66 ਲੱਖ ਦਾ ਕੰਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੀ ਮੈਨੇਜਮੈਂਟ ਤੋਂ ਨਿੱਜੀ ਦਿਲਚਸਪੀ ਲੈ ਕੇ ਪਹਿਲ ਦੇ ਆਧਾਰ ‘ਤੇ ਪਾਸ ਕਰਵਾਇਆ ਗਿਆ। ਇਸ ਉਪਰੰਤ ਲਗਭਗ 6 ਤੋਂ 7 ਹਜ਼ਾਰ ਖ਼ਪਤਕਾਰਾਂ ਨੂੰ ਭਵਿੱਖ ਵਿੱਚ ਨਿਰਵਿਘਨ ਸਪਲਾਈ ਦੇਣ ਲਈ ਕੁਝ ਹੀ ਦਿਨਾਂ ਵਿੱਚ 5 ਕਿਲੋਮੀਟਰ ਤੋਂ ਜ਼ਿਆਦਾ ਐਚ.ਟੀ. ਐਕਸ.ਐਲ.ਪੀ.ਈ. ਕੇਬਲ ਪੀ.ਐਸ.ਪੀ.ਐਲ. ਵੱਲੋਂ ਜੰਗੀ ਪੱਧਰ ‘ਤੇ ਖਿਚਵਾ ਦਿੱਤੀ ਗਈ ਹੈ।

11 ਕੇ.ਵੀ. ਲੋਹਾਰਾ ਫੀਡਰ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹੋਏ ਇੱਕ ਨਵਾਂ ਫੀਡਰ 11 ਕੇ.ਵੀ. ਸਤਿਸੰਗ ਘਰ ਬਣਾ ਦਿੱਤਾ ਗਿਆ ਹੈ ਜਿਸ ਨੂੰ ਅੱਜ ਵਿਧਾਇਕਾ ਸ੍ਰੀਮਤੀ ਹਰਜਿੰਦਰਪਾਲ ਕੌਰ ਛੀਨਾ ਵੱਲੋਂ ਆਪਣੇ ਕਰ ਕਮਲਾਂ ਨਾਲ ਚਾਲੂ ਕੀਤਾ ਗਿਆ ਹੈ।

ਵਿਧਾਇਕਾ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਹੁਣ ਭਵਿੱਖ ਵਿੱਚ ਲੋੋਹਾਰਾ ਅਤੇ ਆਸ ਪਾਸ ਦੇ ਇਲਾਕੇ ਦੇ ਨਿਵਾਸੀਆਂ ਨੂੰ ਬਿਜਲੀ ਸਬੰਧੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਵੇਗੀ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ‘रंगला पंजाब’ बनाने के लिए राज्य सरकार प्रतिबद्ध: भगवंत मान
Next post ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿਖਿਆ ਪੱਤਰ; ਭਾਰਤੀ ਕਿਸਾਨ ਮੋਰਚਾ, ਪੰਜਾਬ ਦੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ
Social profiles