ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵਲੋਂ ਵੈਬੀਨਾਰ ਏਕਸਪਰਟ ਟਾਕ ਸ਼ੋਅ ‘ਖਵਾਇਸ਼ਾ ਦੀ ਉਡਾਨ ‘ ਭਲਕੇ
ਲੁਧਿਆਣਾ, 27 ਮਾਰਚ – ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਪੰਜਾਬ, ਚੰਡੀਗੜ੍ਹ ਵਲੋਂ ਭਲਕੇ 28 ਮਾਰਚ ਨੂੰ ਇਕ ਵੈਬੀਨਾਰ ਏਕਸਪਰਟ ਟਾਕ ਸ਼ੋਅ ‘ਖਵਾਇਸ਼ਾਂ ਦੀ ਉਡਾਨ’ ਦਾ ਆਯੋਜਨ ਲਾਈਵ ਫੇਸਬੁਕ ਸ਼ੈਸ਼ਨ ਰਾਹੀਂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਡਿਪਟੀ ਡਾਇਰੈਕਟਰ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਵੈਬੀਨਾਰ 28 ਮਾਰਚ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਚਾਹਵਾਨ ਉਮੀਦਵਾਰ ਲਿੰਕ https://www.facebook.com/events/760832708640449/ ਰਾਹੀਂ ਫੇਸਬੁੱਕ ਤੋਂ ਲਾਈਵ ਭਾਗ ਲੈ ਸਕਦੇ ਹਨ।
ਇਸ ਵੈਬੀਨਾਰ ਸ਼ੈਸ਼ਨ ਰਾਹੀਂ ਚਾਹਵਾਨ ਲੜਕੀਆਂ ਨੂੰ Career Perspectives for girls in Armed Forces: Opportunities and Challenges ਬਾਰੇ ਮੇਜਰ ਜਨਰਲ ਸ਼੍ਰੀ ਜਸਵੀਰ ਸਿੰਘ ਸੰਧੂ, AVSM ਡਾਇਰੈਕਟਰ, ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸੀਚਿਊਟ ਫਾਰ ਗਰਲਜ ਦੁਆਰਾ ਜਾਣੂੰ ਕਰਵਾਇਆ ਜਾਵੇਗਾ, ਜਿਸ ਨਾਲ ਲੜਕੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ।
ਮਿਸ ਸੁਖਮਾਨ ਮਾਨ (EGSDTO) ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ, ਲੁਧਿਆਣਾ ਵਲੋਂ ਦੱਸਿਆ ਗਿਆ ਕਿ ਭਵਿੱਖ ਵਿਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਤ ਕੀਤੇ ਜਾਣਗੇ ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ।