ਸ਼ਿਵਪੁਰੀ ਚੌਕ ਨੇੜੇ ਹਾਦਸਾਗ੍ਰਸਤ ਟਰੱਕ ਨੂੰ ਦੇਖ ਰਹੇ ਜੀਜਾ-ਸਾਲਾ ਨਾਲ ਅਚਾਨਕ ਇਕ ਖਾਸ ਹੋ ਗਿਆ ਜਿਸ ਦੌਰਾਨ ਸਾਲੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦਾ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਾਂਚ ਅਫਸਰ ਦਿਲਵਰਗ ਸਿੰਘ ਮੁਤਾਬਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਤਰਲੋਚਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਸਾਲੇ ਅਜਮੇਰ ਸਿੰਘ ਤੇ ਨਵਦੀਪ ਸਿੰਘ ਨਾਲ ਰੋਟੀ ਖਾ ਕੇ ਘਰ ਆ ਰਹੇ ਸਨ ਕਿ ਜੀਟੀ ਰੋਡ ਸ਼ਿਵਪੁਰੀ ਚੌਕ ਨੇਡ਼ੇ ਸਡ਼ਕ ਉਪਰ ਇੱਕ ਟਰੱਕ ਹਾਦਸਾਗ੍ਰਸਤ ਦਿਖਾਈ ਦਿੱਤਾ। ਜਿਸ ਕਾਰਨ ਉਹ ਆਪਣੀ ਗੱਡੀ ਸਾਈਡ ਤੇ ਖੜ੍ਹੀ ਕਰਕੇ ਐਕਸੀਡੈਂਟ ਸ਼ੁਦਾ ਟਰੱਕ ਨੂੰ ਦੇਖਣ ਲੱਗੇ ਤਾਂ ਅਚਾਨਕ ਇਕ ਤੇਜ਼ ਰਫ਼ਤਾਰੀ ਅਣਪਛਾਤੇ ਟਰੱਕ ਨੇ ਅਜਮੇਰ ਸਿੰਘ ਨੂੰ ਫੇਟ ਮਾਰੀ ਅਤੇ ਉਹ ਕਾਫੀ ਜ਼ਖਮੀ ਹੋ ਗਿਆ। ਜਿਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ ਜਿਥੇ ਉਸਦਾ ਇਲਾਜ ਚਲ ਰਿਹਾ ਹੈ। ਥਾਣਾ ਜੋਧੇਵਾਲ ਦੀ ਪੁਲੀਸ ਮਾਮਲੇ ਜਾਂਚ ਕਰ ਰਹੀ ਹੈ।