ਕੈਥਲ ਦੀ ਘਟਨਾ ਬੇਹਦ ਮੰਦਭਾਗੀ, ਇਹ ਭਾਜਪਾ ਦੀ ਨਫਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਦਾ ਨਤੀਜਾ ਹੈ: ਆਪ

0 0
Read Time:3 Minute, 48 Second

ਪੰਜਾਬ ਸਾਡੇ ਦੇਸ਼ ਦਾ ਅਨਾਜ ਦਾ ਖਜ਼ਾਨਾ ਹੈ, ਪੰਜਾਬੀ ਸਾਡੀ ਸਰਹੱਦਾਂ ਦੀ ਰਾਖੀ ਕਰਦੇ ਹਨ, ਇਨ੍ਹਾਂ ਵਿਰੁੱਧ ਨਫਰਤ ਫੈਲਾਉਣਾ ਦੁਖਦਾਈ ਹੈ: ਸੰਦੀਪ ਪਾਠਕ

ਭਾਰਤ ਨੇ ਭਾਜਪਾ ਦੀ ਨਫਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ, ਪਰ ਲੱਗਦਾ ਹੈ ਕਿ ਭਾਜਪਾ ਦੇ ਨੇਤਾਵਾਂ ਨੇ ਇਸ ਤੋਂ ਕੁਝ ਨਹੀਂ ਸਿੱਖਿਆ: ‘ਆਪ’ ਨੇਤਾ

ਲੋਕ ਸਭਾ ਚੋਣਾਂ ਦੌਰਾਨ ਸਾਡੇ ਵਲੰਟੀਅਰਾਂ ਨੇ ਸਭ ਤੋਂ ਵੱਧ ਮਿਹਨਤ ਕੀਤੀ, ‘ਆਪ’ ਦਾ ਉਦੇਸ਼ ਕੰਮ ਦੀ ਰਾਜਨੀਤੀ ਅਤੇ ਚੰਗੇ ਪ੍ਰਸ਼ਾਸਨ ਨੂੰ ਅੱਗੇ ਵਧਾਉਣਾ ਹੈ: ਡਾ ਪਾਠਕ

ਚੰਡੀਗੜ੍ਹ: ਆਦਮੀ ਪਾਰਟੀ (ਆਪ) ਨੇ ਕੈਥਲ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਜਿੱਥੇ ਇੱਕ ਸਿੱਖ ਵਿਅਕਤੀ ਨੂੰ ਨਫ਼ਰਤੀ ਅਪਰਾਧ ਦਾ ਸ਼ਿਕਾਰ ਬਣਾਇਆ ਗਿਆ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ  ਨੇ ਇਸ ਨੂੰ ਭਾਜਪਾ ਦੀ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਦਾ ਨਤੀਜਾ ਦੱਸਿਆ। ਪਾਠਕ ਨੇ  ਭਾਜਪਾ ਆਗੂ ਕੰਗਨਾ ਰਣੌਤ ਦੀ ਪੰਜਾਬ ਵਿਰੁੱਧ ਟਿੱਪਣੀਆਂ ਲਈ ਵੀ ਉਨ੍ਹਾਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਕੰਗਨਾ ਰਣੌਤ ਦੀ ਟਿੱਪਣੀਆਂ ਗੈਰ-ਜ਼ਿੰਮੇਵਾਰਾਨਾ ਅਤੇ ਬਹੁਤ ਹੀ ਅਪਮਾਨਜਨਕ ਹਨ।

ਮੰਗਲਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਸਾਡੇ ਦੇਸ਼ ਦਾ ਅਨਾਜ ਦਾ ਖਜ਼ਾਨਾ ਹੈ, ਪੰਜਾਬੀ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ, ਇਸ ਲਈ ਇਸ ਸੂਬੇ ਬਾਰੇ ਅਜਿਹੀਆਂ ਟਿੱਪਣੀਆਂ ਨਿੰਦਣਯੋਗ ਹਨ।  ਡਾ.ਪਾਠਕ ਨੇ ਅੱਗੇ ਕਿਹਾ ਕਿ ਪੰਜਾਬ ਵਾਸੀ ਬਹੁਤ ਹੀ ਮਿਹਨਤੀ ਅਤੇ ਦੇਸ਼ ਭਗਤ ਲੋਕ ਹਨ।  ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਜੋ ਵੀ ਵਾਪਰਿਆ, ਉਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਭਾਜਪਾ ਦੇ ਇੱਕ ਆਗੂ ਵੱਲੋਂ ਪੰਜਾਬ ਅਤੇ ਪੰਜਾਬੀਆਂ ਖ਼ਿਲਾਫ਼ ਅਜਿਹੀਆਂ ਟਿੱਪਣੀਆਂ ਦੁੱਖ ਦੇਣ ਵਾਲੀਆਂ ਹਨ।

ਡਾ. ਪਾਠਕ ਨੇ ਅੱਗੇ ਕਿਹਾ ਕਿ ਇਹ ਭਾਜਪਾ ਦੀ ਸਿਆਸੀ ਸ਼ੈਲੀ ਹੈ, ਉਹ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਕਰਦੇ ਹਨ, ਪਰ ਹੁਣ ਪੂਰੇ ਦੇਸ਼ ਨੇ ਉਨ੍ਹਾਂ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ। ਬਾਵਜੂਦ ਇਸ ਦੇ ਭਾਜਪਾ ਆਗੂਆਂ ਨੇ ਇਸ ਤੋਂ ਕੁਝ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਇਸ ਦੇ ਨੇਤਾਵਾਂ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਦੇਸ਼ ਸਭ ਤੋਂ ਅੱਗੇ ਹੈ ਅਤੇ ਇਹ ਹਰ ਭਾਰਤੀ ਦਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਹੁਣ ਲੋਕਾਂ ਦੀ ਨੁਮਾਇੰਦਾ ਹਨ, ਉਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਬੇਤੁਕੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ।

ਲੋਕ ਸਭਾ ਚੋਣਾਂ ਬਾਰੇ ਡਾ. ਪਾਠਕ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ
ਹੈ ਅਤੇ ਲੋਕ ਵੀ ਸਰਕਾਰ ਦੇ ਕੱਮ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਰਕਰਾਂ ਅਤੇ ਵਲੰਟੀਅਰਾਂ ਨੇ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਮਿਹਨਤ ਕੀਤੀ, ਅਸੀਂ ਪਿਛਲੀਆਂ ਆਮ ਚੋਣਾਂ ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵੱਖਰੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਵਿਧਾਨ ਸਭਾ ਚੋਣਾਂ ਨਾਲੋਂ ਵੱਖਰਾ ਬਿਰਤਾਂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਉਦੇਸ਼ ਕੰਮ ਦੀ ਰਾਜਨੀਤੀ, ਸਕੂਲਾਂ, ਹਸਪਤਾਲਾਂ ਅਤੇ ਚੰਗੇ ਪ੍ਰਸ਼ਾਸਨ ਨੂੰ ਅੱਗੇ ਵਧਾਉਣਾ ਹੈ ਅਤੇ ਅਸੀਂ ਇਸ ਲਈ ਸਫ਼ਲਤਾਪੂਰਵਕ ਕੱਮ ਕਰ ਰਹੇ ਹਾਂ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਹੜਾਂ ਨੂੰ ਰੋਕਣ ਲਈ ਲੁੜਿੰਦੇ ਪ੍ਰਬੰਧ ਕਰਨ ਅਧਿਕਾਰੀ: ਡੀਸੀ
Next post ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਤੇ ਨਿਰੰਤਰ ਬਿਜਲੀ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ-ਮੁੱਖ ਮੰਤਰੀ
Social profiles