ਦੇਰ ਰਾਤ ਡੋਡਾ ਦੇ ਛੱਤਰਗਲਾ ਵਿੱਚ ਚੌਥੀ ਰਾਸ਼ਟਰੀ ਰਾਇਫਲਸ ਅਤੇ ਪੁਲਿਸ ਦੀ ਸਾਂਝੀ ਚੈੱਕ ਪੋਸਟ ਤੇ ਵੀ ਹਮਲਾ
ਕਠੂਆ: ਮੰਗਲਵਾਰ ਰਾਤ ਕਰੀਬ 8 ਵਜੇ ਜੰਮੂ ਕਸ਼ਮੀਰ ਦੇ ਜਿਲੇ ਕਠੂਆ ਦੇ ਹੀਰਾ ਨਗਰ ਸਥਿਤ ਪਿੰਡ ਸੈਦਾ ਸੁਖਲ ਵਿੱਚ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਚ ਸੀਆਰਪੀਐਫ ਦੇ ਕਾਂਸਟੇਬਲ ਕਬੀਰ ਦਾਸ ਜਖਮੀ ਹੋ ਗਏ। ਜਿਨਾਂ ਦੀ ਬੁੱਧਵਾਰ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਇੱਥੇ ਅੱਤਵਾਦੀ ਦੀ ਫਾਇਰਿੰਗ ਚ ਇੱਕ ਪਿੰਡ ਵਾਸੀ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।
ਉੱਥੇ ਹੀ ਪੁਲਿਸ ਨੇ ਹਮਲਾ ਕਰਨ ਵਾਲੇ ਦੋ ਅੱਤਵਾਦੀਆਂ ਵਿੱਚੋਂ ਇੱਕ ਨੂੰ ਮਾਰ ਸੁੱਟਿਆ। ਜਦਕਿ ਦੂਜਾ ਅੱਤਵਾਦੀ ਪਿੰਡ ਵਿੱਚ ਹੀ ਲੁਕਿਆ ਦੱਸਿਆ ਜਾ ਰਿਹਾ ਹੈ ਜਿਸ ਦੀ ਭਾਲ ਜਾਰੀ ਹੈ। ਅੱਤਵਾਦੀ ਵੱਲੋਂ ਡੀਆਈਜੀ ਅਤੇ ਐਸਐਸਪੀ ਕਠੂਆ ਦੀ ਗੱਡੀ ਤੇ ਵੀ ਫਾਇਰਿੰਗ ਕੀਤੀ ਗਈ ਹਾਲਾਂਕਿ ਦੋਵੇਂ ਬਾਲ ਬਾਲ ਬਚ ਗਏ।
ਜਦ ਕਿ ਇਸ ਹਮਲੇ ਦੇ ਕੁਝ ਘੰਟਿਆਂ ਬਾਅਦ ਮੰਗਲਵਾਦ ਦੇਰ ਰਾਤ ਡੋਡਾ ਦੇ ਛੱਤਰਗਲਾ ਵਿੱਚ ਚੌਥੀ ਰਾਸ਼ਟਰੀ ਰਾਇਫਲਸ ਅਤੇ ਪੁਲਿਸ ਦੀ ਸਾਂਝੀ ਚੈੱਕ ਪੋਸਟ ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿੱਚ ਪੰਜ ਜਵਾਨ ਅਤੇ ਇੱਕ ਐਸਪੀਓ ਜਖਮੀ ਹੋਏ ਹਨ। ਇਸ ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਕਸ਼ਮੀਰ ਟਾਈਗਰਸ ਨੇ ਲਈ ਹੈ।
ਜਦ ਕਿ ਇਸ ਤੋਂ ਪਹਿਲਾਂ ਨੌ ਜੂਨ ਦੀ ਸ਼ਾਮ ਨੂੰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਕਟਰਾ ਤੋਂ ਸ਼ਿਵਖੋੜੀ ਵਿਖੇ ਦਰਸ਼ਨਾ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ ਉੱਪਰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ।