ਜੀ.ਜੇ ਇਲੈਕਟਰਿਕ ਵਿਖੇ ਗਾਹਕਾਂ ਦੀਆਂ ਸੁਵਿਧਾਵਾਂ ਦਾ ਹੋਵੇਗਾ ਖਾਸ ਪ੍ਰਬੰਧ; ਈ-ਰਿਕਸ਼ਾ ਬਿਹਤਰੀਨ ਸੁਵਿਧਾਵਾਂ ਦੇ ਨਾਲ ਸੁਰੱਖਿਆ ਦਾ ਵੀ ਖਾਸ ਧਿਆਨ
ਲੁਧਿਆਣਾ: ਵਧੀਆ ਕੁਆਲਿਟੀ, ਮਜਬੂਤੀ ਅਤੇ ਬੇਹਤਰੀਨ ਸਰਵਿਸ ਲਈ ਮਾਰਕੀਟ ਵਿੱਚ ਜਾਣੇ ਜਾਂਦੇ ਰੋਕਟ ਈਵੀ ਵੱਲੋਂ ਅੱਜ ਲੁਧਿਆਣਾ ਦੇ ਮਾਲ ਰੋਡ ਵਿਖੇ ਜੀ.ਜੇ ਇਲੈਕਟਰਿਕ ਸਥਿਤ ਸ਼ਹਿਰ ਦੇ ਚੌਥੇ ਸ਼ੋਰੂਮ ਦਾ ਉਦਘਾਟਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਅਰਦਾਸ ਕਰਕੇ ਵਾਹਿਗੁਰੂ ਸ਼ੁਕਰਾਨਾ ਕਹਿਣ ਦੇ ਨਾਲ ਹੋਈ ਅਤੇ ਉਸ ਤੋਂ ਬਾਅਦ ਕੇਕ ਕਟਿੰਗ ਸਰਮਨੀ ਦਾ ਆਯੋਜਨ ਵੀ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆ ਰੋਕਟ ਈਵੀ ਦੀ ਨੈਸ਼ਨਲ ਰਿਲੇਸ਼ਨਸ਼ਿਪ ਮੈਨੇਜਰ ਸਮਿਤਾ ਨੇ ਦੱਸਿਆ ਕਿ ਹੀਰੋ ਮੋਟਰ ਕੰਪਨੀ ਦੀ ਰੋਕੇਟ ਈਵੀ ਵੱਲੋਂ ਲੁਧਿਆਣਾ ਸ਼ਹਿਰ ਇਹ ਚੌਥਾ ਸ਼ੋਰੂਮ ਖੋਲਿਆ ਗਿਆ ਹੈ। ਸਾਡੇ ਕੋਲ ਯਾਤਰੀ ਤੇ ਲੋਡਰ ਹਰ ਤਰ੍ਹਾਂ ਦੇ ਈ-ਰਿਕਸ਼ਾ ਉਪਲਬਧ ਹਨ ਅਤੇ ਅਸੀਂ ਡੀਲਰ ਦੇ ਨਾਲ ਨਾਲ ਕਸਟਮਰ ਐਂਡ ਤੱਕ ਵੀ ਸਰਵਿਸ ਦੇਣ ਵਿੱਚ ਭਰੋਸਾ ਰੱਖਦੇ ਹਾਂ। ਉਹਨਾਂ ਦੱਸਿਆ ਕਿ ਸਾਡੇ ਉਤਪਾਦਾਂ ਦੀ ਮਜਬੂਤੀ ਸਾਡੇ ਬਰਾਂਡ ਅੰਬੈਸਡਰ ਦ ਗ੍ਰੇਟ ਖਲੀ ਤੋਂ ਪ੍ਰਤੀਤ ਹੁੰਦੀ ਹੈ। ਉਹਨਾਂ ਦੱਸਿਆ ਕਿ ਇਸ ਨਵੇਂ ਸ਼ਰੋਮ ਦੀ ਸ਼ੁਰੂਆਤ ਦੇ ਨਾਲ ਸੂਬੇ ਅੰਦਰ ਕੰਪਨੀ ਦੇ ਸ਼ੋਰੂਮਾਂ ਦੀ ਗਿਣਤੀ ਕਰੀਬ 40 ਨੂੰ ਪਹੁੰਚ ਗਈ ਹੈ ਅਤੇ ਦੇਸ਼ ਦੇ 12 ਸੂਬਿਆਂ ਦੇ ਵਿੱਚ ਨੈਟਵਰਕ ਦੇ ਨਾਲ ਕੰਪਨੀ ਦੇ ਲਗਭਗ 250 ਸ਼ੋਰੂਮ ਖੁੱਲ ਚੁੱਕੇ ਹਨ।
ਇਸ ਮੌਕੇ ਸ਼ੋਰੂਮ ਸੰਚਾਲਕ ਗੁਰਪ੍ਰੀਤ ਸਿੰਘ ਜੱਸਲ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਬੇਰੁਜ਼ਗਾਰੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਈ-ਰਿਕਸ਼ਾ ਇੱਕ ਅਹਿਮ ਯੋਗਦਾਨ ਪਾ ਰਹੇ ਹਨ। ਉਹਨਾਂ ਦੱਸਿਆ ਕਿ ਸਾਡੇ ਕੋਲ ਕੋਈ ਵੀ ਵਿਅਕਤੀ ਸਿਰਫ 20 ਹਜਾਰ ਰੁਪਏ ਦੀ ਅਦਾਇਗੀ ਕਰਕੇ ਨਵਾਂ ਈ-ਰਿਕਸ਼ਾ ਲੈ ਜਾ ਸਕਦਾ ਹੈ। ਕਰੀਬ 1 ਲੱਖ 30 ਹਜਾਰ ਦੇ ਵਿੱਚ ਉਸ ਨੂੰ ਆਰ.ਸੀ ਤੇ ਇਨਸ਼ੋਰੈਂਸ ਸਣੇ ਈ-ਰਿਕਸ਼ਾ ਮਿਲ ਜਾਵੇਗਾ। ਉਹਨਾਂ ਕੋਲ ਯਾਤਰੀ ਤੇ ਲੋਡਰ ਦੋਵੇਂ ਤਰ੍ਹਾਂ ਦੇ ਈ-ਰਿਕਸ਼ਾ ਮੌਜੂਦ ਹਨ। ਸਿਰਫ ਪੰਜ ਤੋਂ ਛੇ ਘੰਟੇ ਦੀ ਚਾਰਜਿੰਗ ਤੋਂ ਬਾਅਦ ਕਰੀਬ 120 ਕਿਲੋਮੀਟਰ ਤੱਕ ਈ-ਰਿਕਸ਼ਾ ਨੂੰ ਚਲਾਇਆ ਜਾ ਸਕਦਾ ਹੈ ਅਤੇ ਇਹ ਵਧੀਆ ਆਮਦਨ ਦਾ ਇੱਕ ਚੰਗਾ ਸਾਧਨ ਹੈ।
ਇਸ ਦੌਰਾਨ ਐਡਵੋਕੇਟ ਜੀ.ਐਸ ਗਿੱਲ ਨੇ ਦੱਸਿਆ ਹੈ ਕਿ ਈ-ਰਿਕਸ਼ਾ ਵਿੱਚ ਬਲੂਟੂਥ ਵਰਗੀਆਂ ਆਧੁਨਿਕ ਸੁਵਿਧਾਵਾਂ ਦੇ ਨਾਲ-ਨਾਲ ਸੁਰੱਖਿਆ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਉਹਨਾਂ ਨੂੰ ਉਮੀਦ ਹੈ ਕਿ ਲੋਕਾਂ ਨੂੰ ਰੋਕਟ ਈਵੀ ਦੇ ਇਹ ਰਿਕਸ਼ਾ ਬਹੁਤ ਪਸੰਦ ਆਉਣਗੇ।