ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਸ. ਪ੍ਰੀਤਮ ਸਿੰਘ ਬਾ ਸੀ ਯਾਦਗਾਰੀ ਪੁਰਸਕਾਰ 20 ਫ਼ਰਵਰੀ ਨੂੰ ਲੁਧਿਆਣੇ ਪ੍ਰਦਾ ਨ ਕੀਤਾ ਜਾਵੇਗਾ- ਪ੍ਰੋ. ਗੁਰਭਜਨ ਸਿੰਘ ਗਿੱਲ

0 0
Read Time:4 Minute, 12 Second

ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ 20 ਫ਼ਰਵਰੀ ਨੂੰ ਲੁਧਿਆਣੇ ਪ੍ਰਦਾਨ ਕੀਤਾ ਜਾਵੇਗਾ- ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾ: 18 ਫਰਵਰੀ

ਸਵਰਗੀ ਡਾ. ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ ਪੱਚੀ ਸਾਲ ਪਹਿਲਾਂ ਸਥਾਪਿਤ ਬੀ ਸੀ ਕਲਚਰਲ ਫਾਉਂਡੇਸ਼ਨ(ਰਜਿਃ) ਸਰੀ (ਕੈਨੇਡਾ) ਵੱਲੋਂ ਸਥਾਪਿਤ ਸਵਰਗੀ ਸ. ਪ੍ਰੀਤਮ ਸਿੰਘ ਬਾਸੀ ਪੁਰਸਕਾਰ ਇਸ ਵਾਰ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ 20 ਫਰਵਰੀ ਨੂੰ ਗੁਜਰਾਂ ਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਦਿੱਤਾ ਜਾਵੇਗਾ।
ਇਹ ਜਾਣਕਾਰੀ ਸਾਂਝੀ ਕਰਦਿਆਂ ਸਮਾਗਮ ਦੇ ਕਨਵੀਨਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉੱਘੇ ਇਨਕਲਾਬੀ ਪੰਜਾਬੀ ਕਵੀ ਸ਼੍ਰੀ ਦਰਸ਼ਨ ਖਟਕੜ ਨੂੰ ਸਾਲ 2024 ਦਾ ਸ. ਪ੍ਰੀਤਮ ਸਿੰਘ ਬਾਸੀ ਸਾਹਿੱਤ ਪੁਰਸਕਾਰ ਪ੍ਰਦਾਨ ਕਰਨ ਮੌਕੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ , ਪੰਜਾਬੀ ਲੋਕ ਵਿਰਾਸਤ ਅਕਾਡਮੀ ਦਰਸ਼ਨ ਖਟਕੜ ਦੀ ਸਾਹਿੱਤ ਸੇਵਾ ਤੇ ਜੀਵਨ ਬਾਰੇ ਮੁੱਖ
ਭਾਸ਼ਨ ਦੇਣਗੇ।
ਪ੍ਰੋ, ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਦਰਸ਼ਨ ਖਟਕੜ ਵੱਲੋਂ 1971 ਵਿੱਚ ਜੇਲ੍ਹ ਜਾਣ ਤੋਂ ਪਹਿਲਾਂ ਅਤੇ ਜੇਲ੍ਹ ਵਾਸ ਦੌਰਾਨ ਲਿਖੀਆਂ ਕਵਿਤਾਵਾਂ ‘ਸੰਗੀ ਸਾਥੀ’ ਕਾਵਿ ਪੁਸਤਕ ਦੇ ਰੂਪ ਵਿੱਚ 1973 ਵਿੱਚ ਛਪੀਆਂ। 2010 ਵਿੱਚ ‘ਉਲਟੇ ਰੁਖ਼ ਪਰਵਾਜ਼’ ਕਾਵਿ ਸੰਗ੍ਰਹਿ ਨਕਸਲੀ ਕਾਵਿ ਪਰੰਪਰਾ ਦੀ ਨਿਰੰਤਰਤਾ ਨੂੰ ਪੇਸ਼ ਕਰਦਾ ਬਾਜ਼ਾਰ ਮੁਖੀ ਰੁਝਾਨ ‘ਤੇ ਤਿੱਖਾ ਵਾਰ ਕਰਦਾ ਹੈ। ਆਪ ਦੀਆਂ ਹੋਰ ਲਿਖਤਾਂ ‘ਵਿਲਾਇਤ ਨੂੰ 94 ਖ਼ਤ ਅਤੇ ਯਾਦਾਂ’ ਸੰਪਾਦਕ ਦਵਿੰਦਰ ਨੌਰਾ, ‘ਦਰਸ਼ਨ ਖਟਕੜ: ਸੰਘਰਸ਼ ਤੇ ਸ਼ਾਇਰੀ ਸੰਪਾਦਕ ਸੁਖਵਿੰਦਰ ਕੰਬੋਜ ਰਵਿੰਦਰ ਸਹਿਰਾ ਤੇ ਸੁਖਵਿੰਦਰ ਗਿੱਲ ਅਤੇ 2024 ਵਿੱਚ ਮਾਰਕਸ ਦੀ ਪਹਿਲੀ ਪੋਥੀ ‘ਪੂੰਜੀ ਨੂੰ ਪੜ੍ਹਦੇ ਪੜ੍ਹਦੇ’ ਛਪੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਬੀੜ ਬੰਸੀਆਂ(ਜਲੰਧਰ) ਦੇ ਜੰਮਪਲ ਤੇ ਵਰਤਮਾਨ ਸਮੇਂ ਕੈਨੇਡਾ ਵਾਸੀ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸ. ਪ੍ਰੀਤਮ ਸਿੰਘ ਬਾਸੀ ਜੀ ਦੀ ਯਾਦ ਵਿੱਚ ਸਥਾਪਿਤ ਕੀਤਾ ਹੈ। ਇਸ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਦੀ ਧਨ ਰਾਸ਼ੀ ,ਦੋਸ਼ਾਲਾ ਤੋਂ ਇਲਾਵਾ ਸ਼ੋਭਾ ਪੱਤਰ ਵੀ ਦਿੱਤਾ ਜਾਵੇਗਾ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਵਰਿਆਮ ਸਿੰਘ ਸੰਧੂ ਪੁੱਜਣਗੇ ਜਦ ਕਿ ਡਾ. ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪ੍ਰਧਾਨਗੀ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਬੀ ਸੀ ਕਲਚਰਲ ਫਾਉਂਡੇਸ਼ਨ ਦੇ ਪ੍ਰਤੀਨਿਧ ਮੋਹਨ ਗਿੱਲ ਸ਼ਾਮਿਲ ਹੋਣਗੇ। ਦਰਸ਼ਨ ਖਟਕੜ ਦੀਆਂ ਕੁਝ ਰਚਨਾਵਾਂ ਦਾ ਗਾਇਨ ਤ੍ਰੈਲੋਚਨ ਲੋਚੀ ਕਰਨਗੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਕਾਲਿਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਪੰਜਾਬੀ ਪਿਆਰਿਆਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ। ਇਸ ਸਮਾਗਮ ਵਿੱਚ ਸ. ਇੰਦਰਜੀਤ ਸਿੰਘ ਬੱਲ,ਪ੍ਰੋ. ਜਾਗੀਰ ਸਿੰਘ ਕਾਹਲੋਂ(ਟੋਰੰਟੋ)ਅੰਗਰੇਜ਼ ਸਿੰਘ ਬਰਾੜ (ਸੱਰੀ) ਪ੍ਰੋ. ਰਵਿੰਦਰ ਸਿੰਘ ਭੱਠਲ ਤੇ ਡਾ. ਲਖਵਿੰਦਰ ਸਿੰਘ ਜੌਹਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੀ ਪਹੁੰਚ ਰਹੇ ਹਨ।
ਸਮਾਗਮ ਦਾ ਮੰਚ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਕਰਨਗੇ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਆਜ਼ਾਦੀ ਘੁਲਾਟੀਆਂ, ਸਾਬਕਾ ਸੈਨਿਕਾਂ, ਵਿਧਵਾਵਾਂ ਅ ਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਸਭ ਤੋਂ ਵੱਡੀ ਤਰਜੀ ਹ – ਕੈਬਨਿਟ ਮੰਤਰੀ ਮਹਿੰਦਰ ਭਗਤ
Next post ਪੀ.ਏ.ਯੂ. ਵਿਚ ਪੱਤਰਕਾਰੀ ਦੇ ਸਾਬਕਾ ਵਿਦਿਆਰਥੀ ਅਤ ੇ ਨਾਮਵਰ ਪੱਤਰਕਾਰ ਇਕੱਤਰ ਹੋਏ
Social profiles