ਐਸਐਸਪੀ ਲੁਧਿਆਣਾ (ਦਿਹਾਤੀ) ਦੀ ਅਗਵਾਈ ‘ਚ ਸਾਈਕਲ ਸਵਾਰ ਸ਼ਹੀਦ ਸਮਾਰਕ ਵਿਖੇ ਹੋਏ ਨਤਮਸਤਕ
ਜਗਰਾਉਂ (ਲੁਧਿਆਣਾ) : ਡਾਕਟਰ ਪਾਟਿਲ ਕੇਤਨ ਬਾਲੀਰਾਮ, ਆਈਪੀਐਸ, ਐਸਐਸਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਅਗਵਾਈ ਅਧੀਨ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਜਲੀ ਭੇਂਟ ਕਰਨ ਲਈ ਜਗਰਾਂਉ ਤੋਂ ਹੁਸੈਨੀਵਾਲਾ, ਜਿਲ੍ਹਾ ਫਿਰੋਜਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਦਾ ਅਯੋਜਨ ਕੀਤਾ ਗਿਆ ਸੀ।ਇਸ ਸਾਈਕਲ ਰੈਲੀ ਨੂੰ ਪੁਲਿਸ ਲਾਈਨ, ਲੁਧਿਆਣਾ(ਦਿਹਾਤੀ) ਜਗਰਾਉ ਤੋਂ ਮਿਤੀ 22032022 ਨੂੰ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਭਤੀਜੇ ਸ੍ਰੀ ਜੋ਼ਰਾਵਰ ਸਿੰਘ ਸੰਧੂ, ਸ੍ਰੀ ਐਸਪੀਐਸ ਪਰਮਾਰ, ਆਈਪੀਐਸ,ਆਈਜੀਪੀ, ਲੁਧਿਆਣਾ ਰੇਂਜ, ਲੁਧਿਆਣਾ,ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ, ਕਮਿਸ਼ਨਰ ਪੁਲਿਸ,ਲੁਧਿਆਣਾ ਅਤੇ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਆਈਏਐਸ, ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋਂ ਸ਼ਮਾ-ਰੋਸ਼ਨ ਅਦਾ ਕਰਕੇ ਅਤੇ ਹਰੀ ਝੰਡੀ ਦੇ ਕੇ ਸਾਈਕਲ ਰੈਲੀ ਦਾ ਅਗਾਜ਼ ਕੀਤਾ ਗਿਆ ਸੀ। ਇਹ ਸਾਈਕਲ ਰੈਲੀ ਮੋਗਾ, ਤਲਵੰਡੀ ਭਾਈ ਤੋਂ ਹੁੰਦੇ ਹੋਏ ਫਿਰੋਜਪੁਰ ਪਹੁੰਚੀ।ਅੱਜ ਮਿਤੀ 23032022 ਨੂੰ ਸਵੇਰੇ ਸ੍ਰੀ ਅਮਰ ਸਿੰਘ ਚਾਹਲ, ਆਈਪੀਐਸ, ਰਿਟਾਇਰਡ ਆਈਜੀਪੀ, ਸ੍ਰੀ ਨਰਿੰਦਰ ਭਾਰਗਵ, ਆਈਪੀਐਸ, ਐਸਐਸਪੀ ਫਿਰੋਜਪੁਰ, ਸ੍ਰੀ ਹਿਮਾਸ਼ੂ ਅਗਰਵਾਲ, ਆਂਈਏਐਸ, ਏਡੀਸੀ, ਮੋਹਾਲੀ, ਸ੍ਰੀ ਸੁਮੀਰ ਮਿੱਤਲ ਅਤੇ ਵਰਿੰਦਰ ਮੋਹਨ ਸਿੰਗਲ ਵੱਲੋਂ ਜੈਨਸਿਸ ਡੈਂਟਲ ਕਾਲਜ ਫਿਰੋਜਪੁਰ ਤੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਅੱਗੇ ਰਵਾਨਾ ਕੀਤਾ ਗਿਆ। ਜਿਲ੍ਹਾ ਫਿਰੋਜਪੁਰ ਪੁਲਿਸ ਵੱਲੋਂ ਇਸ ਰੈਲੀ ਨੂੰ ਐਸਕੋਰਟ ਕਰਕੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ ਲਿਜਾਇਆ ਗਿਆ।ਜਿਥੇ ਮਾਨਯੋਗ ਸਖਸ਼ੀਅਤਾਂ ਅਤੇ ਸਾਈਕਲ ਰੈਲੀ ਵਿੱਚ ਭਾਗ ਲੈ ਰਹੇ ਨੋਜਵਾਨਾ ਵੱਲੋਂ ਸ਼ਹੀਦੀ ਸਮਾਰਕ ਤੇ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ ਅਤੇ ਸ੍ਰੀ ਅਮਰ ਸਿੰਘ ਚਾਹਲ, ਆਈਪੀਐਸ, ਰਿਟਾਇਰਡ ਆਈਜੀਪੀ ਵੱਲੋਂ ਨੌਜਵਾਨਾਂ ਨੂੰ ਭਵਿੱਖ ਵਿੱਚ ਇਸ ਰੈਲੀ ਦੀ ਲਗਾਤਾਰਤਾ ਵਿੱਚ ਸ਼ਹੀਦਾਂ ਦੇ ਸਨਮਾਨ ਲਈ ਨੋਜਵਾਨ ਪੀੜੀ ਨੂੰ ਨਸ਼ੇ ਤੋਂ ਰਹਿਤ ਰੱਖਣ, ਸਾਈਕਲਿੰਗ ਨੂੰ ਉਤਸ਼ਾਹਤ ਕਰਨ, ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਅਤੇ ਪਾਣੀ ਦੀ ਸਾਂਭ-ਸੰਭਾਲ ਕਰਨ ਲਈ ਸੰਦੇਸ਼ ਦਿੱਤਾ ਗਿਆ।ਇਹ ਸਾਈਕਲ ਰੈਲੀ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਉਪਰੰਤ ਸਫਲਤਾ ਪੂਰਵਕ ਅਤੇ ਨਿਰਵਿਘਨਤਾ ਸਹਿਤ ਸਮਾਪਤ ਹੋਈ।ਇਸ ਸਾਈਕਲ ਰੈਲੀ ਦੀ ਸਮੁੱਚੀ ਅਗਵਾਈ ਡਾਕਟਰ ਪਾਟਿਲ ਕੇਤਨ ਬਾਲੀਰਾਮ, ਆਈਪੀਐਸ, ਐਸਐਸਪੀ, ਲੁਧਿਆਣਾ(ਦਿਹਾਤੀ) ਵੱਲੋਂ ਕੀਤੀ ਗਈ।ਜਿਹਨਾਂ ਵੱਲੋਂ ਪਹਿਲਾਂ ਵੀ ਪਿਛਲੇ ਕਈ ਸਾਲਾਂ ਤੋਂ ਸ਼ਹੀਦਾਂ ਨ੍ਵੂੰ ਸਮਰਪਿਤ ਅਜਿਹੀਆਂ ਸਾਈਕਲ ਰੈਲੀਆਂ ਕੱਢੀਆਂ ਗਈਆਂ ਸੀ।