ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 4 ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪੇ 

0 0
Read Time:1 Minute, 12 Second

ਹਰਭਜਨ ਸਿੰਘ ਦਾ ਸਰਟੀਫਿਕੇਟ ਉਹਨਾਂ ਦੇ ਨੁਮਾਇੰਦੇ ਨੇ ਕੀਤਾ ਪ੍ਰਾਪਤ
ਚੰਡੀਗੜ੍ਹ:  ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ 5 ਉਮੀਦਵਾਰਾਂ ਵਿਚੋਂ 4 ਉਮੀਦਵਾਰਾਂ ਨੇ ਅੱਜ ਖੁਦ  ਸਰਟੀਫਿਕੇਟ ਹਾਸਲ ਕਰ ਲਏ ਹਨ। ਜਦਕਿ ਹਰਭਜਨ ਸਿੰਘ ਦਾ ਸਰਟੀਫਿਕੇਟ ਉਹਨਾਂ ਦੇ ਨੁਮਾਇੰਦੇ ਗੁਲਜ਼ਾਰ ਚਾਹਲ ਨੇ ਪ੍ਰਾਪਤ ਕੀਤਾ। ਸਵੇਰੇ ਸਭ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਸਰਟੀਫਿਕੇਟ ਮੁੱਖ ਚੋਣ ਅਫਸਰ-ਕਮ-ਆਬਜ਼ਰਬਰ ਡਾ ਐਸ ਕਰੁਣਾ ਰਾਜੂ ਅਤੇ ਰਾਜ ਸਭਾ ਚੋਣ ਪੰਜਾਬ 2022 ਦੇ ਰਿਟਰਨਿੰਗ ਅਫ਼ਸਰ-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਸੌਂਪਿਆ।
ਇਸ ਤੋਂ ਬਾਅਦ ਸੰਦੀਪ ਕੁਮਾਰ ਪਾਠਕ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲਾਲ ਚੰਦ ਕਟਾਰੂਚੱਕ ਨਾਲ ਪੁੱਜੇ, ਜਿਨ੍ਹਾਂ ਨੂੰ ਸੁਰਿੰਦਰ ਪਾਲ ਨੇ ਸਰਟੀਫਿਕੇਟ ਸੌਂਪਿਆ। ਸ਼ਾਮ ਨੂੰ ਰਾਘਵ ਚੱਢਾ, ਹਰਭਜਨ ਸਿੰਘ ਦੇ ਨੁਮਾਇੰਦੇ ਅਤੇ ਅਸ਼ੋਕ ਮਿੱਤਲ ਨੇ ਸਰਟੀਫਿਕੇਟ ਪ੍ਰਾਪਤ ਕੀਤੇ। 

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਕੁਰੱਪਸ਼ਨ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀ ਵੱਡੀ ਕਾਰਵਾਈ; ਰਿਸ਼ਵਤ ਲੈਣ ਵਾਲੀ ਮਹਿਲਾ ਕਲਰਕ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ
Next post ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ : ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ
Social profiles