ਲੁਧਿਆਣਾ,: ਨਗਰ ਨਿਗਮ ਲੁਧਿਆਣਾ ਵੱਲੋਂ ਭਾਰਤ ਸਰਕਾਰ ਵਲੋ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਇੰਡੀਅਨ ਸਵੱਛਤਾ ਲੀਗ ਵਿਚ ਹਿੱਸਾ ਲਿਆ ਜਾ ਰਿਹਾ ਹੈ। ਇਹ ਭਾਰਤ ਸਰਕਾਰ ਵਲੋ ਸ਼ਹਿਰਾ ਵਿਚ ਅਜਿਹਾ ਪਹਿਲਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸ਼ਹਿਰ ਦੇ ਨੋਜਵਾਨ ਵਰਗ ਵਲੋ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।
ਇਸ ਮੁਕਾਬਲੇ ਵਿਚ ਲੇਹ ਤੋ ਲੈ ਕੇ ਕੰਨਿਆਕੁਮਾਰੀ ਤੱਕ 1800 ਤੋ ਵੱਧ ਸ਼ਹਿਰ ਹਿੱਸਾ ਲੈ ਰਹੇ ਹਨ। ਹਰ ਇੱਕ ਸ਼ਹਿਰ ਵਲੋ ਆਪਣੀ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ।
ਇਸ ਤਹਿਤ ਨਗਰ ਨਿਗਮ ਲੁਧਿਆਣਾ ਵਲੋ ਭਲਕੇ 17 ਸਤੰਬਰ, 2022 ਨੂੰ ਸਵੱਛਤਾ ਸਬੰਧੀ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਹਨ। ਨਗਰ ਨਿਗਮ ਵਲੋ ਬਣਾਈ ਗਈ ਟੀਮ ਦਾ ਨਾਮ Ludhiana Lions ਹੈ ਅਤੇ ਟੀਮ ਦੇ ਕਪਤਾਨ ਸ਼੍ਰੀ ਮਨੀਤ ਦਿਵਾਨ ਹਨ। ਇਨਾਂ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਲੋਕਾ ਦੀ ਭਾਗੀਦਾਰੀ ਬਹੁਤ ਜਰੂਰੀ ਹੈ ਜਿਸ ਦੇ ਤਹਿਤ ਨਗਰ ਨਿਗਮ ਲੁਧਿਆਣਾ ਵਲੋ ਇਨਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਲੋਕਾ ਨੂੰ ਅਪੀਲ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਇਹਨਾਂ ਪ੍ਰੋਗਰਾਮਾਂ ਦੇ ਵਿਚ ਵਲੰਟੀਅਰੀ ਰਜਿਸਟਰਡ ਕਰਵਾਊਣ ਲਈ ਹੇਠਾਂ ਦਿੱਤੇ ਹੋਏ ਲਿੰਕ https://innovateindia.mygov.
ਨਗਰ ਨਿਗਮ ਲੁਧਿਆਣਾ ਵਲੋ ਸਮੂਹ ਸ਼ਹਿਰ ਵਾਸੀਆਂ ਨੂੰ ਆਪਣੇ ਸ਼ਹਿਰ ਦੀ ਟੀਮ Ludhiana Lions ਨੂੰ ਜਿਤਾਉਣ ਲਈ ਵੱਧ ਤੋ ਵੱਧ ਰਜਿਸਟਰੇਸ਼ਨ ਕੀਤੀ ਜਾਵੇ ਅਤੇ ਦਰਸਾਏ ਗਏ ਪ੍ਰੋਗਰਾਮ ਅਨੁਸਾਰ ਇਹਨਾਂ ਵਿਚ ਸ਼ਾਮਲ ਹੋ ਕੇ ਆਪਣੀ ਸ਼ਹਿਰ ਦੀ ਟੀਮ ਨੂੰ ਜਿਤਾਇਆ ਜਾਵੇ।