Read Time:1 Minute, 7 Second
ਮੁਹਾਲੀ ਦੀ ਅਦਾਲਤ ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੁਡੀਸ਼ੀਅਲ ਕਸਟਡੀ ਭੇਜ ਦਿਤਾ ਹੈ। ਜਿਨ੍ਹਾਂ ਨੂੰ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਮੋਹਾਲੀ ਅਦਾਲਤ ਚ ਪੇਸ਼ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਇਸ ਮੌਕੇ ਵਿਜੀਲੈਂਸ ਨੇ ਰੋਪ ਲਾਇਆ ਸੀ ਕਿ ਸਾਬਕਾ ਮੰਤਰੀ ਜਾਂਚ ਚ ਸਹਿਯੋਗ ਨਹੀਂ ਕਰ ਰਹੇ। ਹਾਲਾਂਕਿ ਬਾਅਦ ਵਿਚ ਜਦ ਸਾਬਕਾ ਮੰਤਰੀ ਦੇ ਵਕੀਲਾਂ ਨੇ ਬਿਊਰਾ ਪੁੱਛਿਆ ਤਾਂ ਬਿਜਨਸ ਕੋਲ ਕੋਈ ਠੋਸ ਜਵਾਬ ਨਹੀਂ ਸੀ। ਜਿਸ ਤੋਂ ਬਾਅਦ ਉਨ੍ਹਾਂ ਜੁਡੀਸ਼ੀਅਲ ਕਸਟਡੀ ਚ ਭੇਜ ਦਿਤਾ ਗਿਆ।
ਉੱਥੇ ਹੀ ਇਸ ਕੇਸ ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਸ਼ੁਰੂਆਤੀ ਜਾਂਚ ਚ ਖੁਲਾਸਾ ਹੋਇਆ ਕਿ 16 ਡਿਵੀਜਨਲ ਫੌਰੈਸਟ ਅਫਸਰਾਂ ਦੀ ਪੋਸਟ ਲਈ ਰਿਸ਼ਵਤ ਲਈ ਗਈ ਸੀ। ਜਿਨ੍ਹਾਂ ਨੂੰ ਇਸ ਬਾਰੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ।