0
0
Read Time:1 Minute, 0 Second
ਲੁਧਿਆਣਾ, 5 ਅਕਤੂਬਰ : ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅੱਜ ਦੁਸਹਿਰੇ ਮੌਕੇ ਰਿਸ਼ੀ ਨਗਰ ਵਿਖੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਅਤੇ ਸ੍ਰੀ ਨਰੇਸ਼ ਸੋਨੀ ਜੀ ਮਹਾਰਾਜ ਦੀ ਅਗਵਾਈ ਚ ਕਰਵਾਏ ਜਾ ਰਹੇ ‘ਗਿਆਨ ਯੱਗ’ ਵਿੱਚ ਕੀਤੀ ਗਈ ਪੂਰਨਾਹੂਤੀ ਵਿੱਚ ਹਿੱਸਾ ਲਿਆ।
ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਲੁਧਿਆਣਾ ਤੋਂ ਸੰਸਦ ਮੈਂਬਰ ਹੁੰਦੇ ਹੋਏ ਸ਼੍ਰੀ ਰਾਮ ਸ਼ਰਨਮ ਵਿਖੇ ਪ੍ਰਵਚਨ ਸੁਣਦੇ ਰਹੇ ਹਨ ਅਤੇ ਅੱਜ ਇੱਕ ਵਾਰ ਫਿਰ ਇੱਥੇ ਆ ਕੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਨ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪਵਨ ਦੀਵਾਨ, ਗੁਰਮੇਲ ਪਹਿਲਵਾਨ, ਇੰਦਰਜੀਤ ਟੋਨੀ ਕਪੂਰ ਵੀ ਹਾਜ਼ਰ ਸਨ।