ਪੀ ਏ ਯੂ ਨੇ ਸਟੇਟ ਰਾਜ ਊਰਜਾ ਸੰਭਾਲ ਐਵਾਰਡ ਜਿੱਤਿਆ

0 0
Read Time:4 Minute, 2 Second

ਵਾਈਸ ਚਾਂਸਲਰ ਨੇ ਗ੍ਰੀਨ ਇੰਜੀਨੀਅਰਿੰਗ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ

ਲੁਧਿਆਣਾ, 06 ਫਰਵਰੀ,2023

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਪੰਜਾਬ ਦੀ ਇੱਕ ਰਾਜ ਏਜੰਸੀ ਦੁਆਰਾ ਆਯੋਜਿਤ ਰਾਜ ਊਰਜਾ ਸੰਭਾਲ ਐਵਾਰਡਾਂ ਵਿੱਚ ਊਰਜਾ ਦੀ ਸੰਭਾਲ ਕਰਨ ਵਾਲੀਆਂ ਵਪਾਰਕ ਇਮਾਰਤਾਂ ਦੀ ਸ਼੍ਰੇਣੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਵਰਗ ਵਿੱਚ ਵਿੱਦਿਅਕ ਸੰਸਥਾਵਾਂ ਦੇ ਨਾਲ ਹੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਸ਼ਾਮਲ ਹਨ।
ਇਹ ਸਨਮਾਨ ਸਾਲ 2020-21 ਅਤੇ 2021-22 ਦੌਰਾਨ ਊਰਜਾ ਸੰਭਾਲ ਦੇ ਖੇਤਰ ਵਿੱਚ ਕੀਤੇ ਗਏ ਯਤਨਾਂ ਲਈ ਦਿੱਤਾ ਗਿਆ ਹੈ। ਇਹ ਸਮਾਗਮ ਬੀਤੇ ਦਿਨੀਂ ਸੀਆਈਆਈ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ। ਪੀ.ਏ.ਯੂ. ਦੇ ਅਧਿਕਾਰੀਆਂ ਡਾ: ਵਿਸ਼ਵਜੀਤ ਹੰਸ, ਮੁੱਖ ਇੰਜੀਨੀਅਰ, ਡਾ: ਰਿਸ਼ੀ ਇੰਦਰਾ ਸਿੰਘ ਗਿੱਲ ਮਿਲਖ ਅਧਿਕਾਰੀ ਅਤੇ ਇੰਜ ਗੁਰਨੀਤ ਸਿੰਘ ਮਡਾਹੜ, ਕਾਰਜਕਾਰੀ ਇੰਜੀਨੀਅਰ (ਇਲੈਕਟ੍ਰੀਕਲ) ਨੇ ਯੂਨੀਵਰਸਿਟੀ ਦੀ ਤਰਫੋਂ ਇਹ ਐਵਾਰਡ ਪ੍ਰਾਪਤ ਕੀਤਾ। ਪੁਰਸਕਾਰ ਵਿੱਚ ਇੱਕ ਸਨਮਾਨ ਚਿੰਨ੍ਹ, ਇੱਕ ਪ੍ਰਮਾਣ ਪੱਤਰ ਅਤੇ 50000 ਰੁਪਏ ਦੀ ਨਕਦ ਰਾਸ਼ੀ ਸ਼ਾਮਿਲ ਹੈ।
ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸ਼ਲਾਘਾਯੋਗ ਕਾਰਨਾਮੇ ਲਈ ਪੀਏਯੂ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੋਈ ਵੀ ਸੰਸਥਾ, ਭਾਵੇਂ ਇਸ ਦਾ ਸਰੂਪ ਕੋਈ ਵੀ ਹੋਵੇ ਮੌਜੂਦਾ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਊਰਜਾ ਦੀ ਸੰਭਾਲ ਦੇ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਢੁੱਕਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਅਤੇ ਊਰਜਾ ਦੀ ਬਰਬਾਦੀ ਤੋਂ ਬਚ ਕੇ ਹੀ ਅਜੋਕੇ ਯੁੱਗ ਦੇ ਹਾਣੀ ਬਣਿਆ ਜਾ ਸਕਦਾ ਹੈ।
ਡਾ ਗੋਸਲ ਨੇ ਅਗਾਂਹ ਕਿਹਾ ਕਿ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਲਈ ਗ੍ਰੀਨ ਇੰਜੀਨੀਅਰਿੰਗ ਅਭਿਆਸਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਜੋ ਊਰਜਾ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਦੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਅਸੀਂ ਨਵਿਆਉਣਯੋਗ ਊਰਜਾ ਸਰੋਤਾਂ ‘ਤੇ ਨਿਰਭਰ ਕਰਦੇ ਹਾਂ ਕੁਦਰਤੀ ਸਰੋਤਾਂ ਦਾ ਭੰਡਾਰ ਓਨਾ ਜ਼ਿਆਦਾ ਸਮਾਂ ਚੱਲੇਗਾ, ਅਤੇ ਜੀਵਨ ਜੀਣ ਵਿਚ ਸੁਖੈਨ ਹੋਵੇਗਾ। ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਦੁਨੀਆਂ ਸੰਭਾਲਣ ਦੀ ਦਿਸ਼ਾ ਵਿਚ ਇਹ ਚੰਗੇਰਾ ਕਦਮ ਹੈ।
ਊਰਜਾ ਸੰਭਾਲ ਵਿੱਚ ਪੀਏਯੂ ਦੀਆਂ ਪਹਿਲਕਦਮੀਆਂ ਦੇ ਵੇਰਵਿਆਂ ਦਾ ਹਵਾਲਾ ਦਿੰਦੇ ਹੋਏ, ਇੰਜ. ਗੁਰਨੀਤ ਸਿੰਘ ਨੇ ਦੱਸਿਆ ਕਿ ਪੀਏਯੂ ਊਰਜਾ-ਕੁਸ਼ਲ ਬਣਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਨੇ ਸਾਲਾਨਾ ਸੂਰਜੀ ਊਰਜਾ ਰਾਹੀਂ ਲਗਭਗ 50 ਲੱਖ ਰੁਪਏ ਦੀ ਬੱਚਤ ਕੀਤੀ ਹੈ। ਸਮੁੱਚੀ ਬੱਚਤ ਲਗਭਗ 70 ਲੱਖ ਰੁਪਏ ਪ੍ਰਤੀ ਸਾਲ ਹੈ ਜਿਸ ਵਿੱਚ ਹੋਰ ਵਾਤਾਵਰਣ ਪ੍ਰਤੀ ਚੇਤੰਨ ਯਤਨ ਸ਼ਾਮਲ ਹਨ।
ਇੰਜ. ਗੁਰਨੀਤ ਸਿੰਘ ਨੇ 1 ਮੈਗਾਵਾਟ ਦੇ ਛੱਤ ਸੋਲਰ ਪਲਾਂਟ, ਸੈਂਸਰ-ਅਧਾਰਿਤ ਲਾਈਟਿੰਗ ਸਿਸਟਮ, ਆਟੋ ਪਾਵਰ ਫੈਕਟਰ ਕੰਟਰੋਲ ਪੈਨਲ, ਊਰਜਾ-ਕੁਸ਼ਲ ਉਪਕਰਣ ਅਤੇ ਹੋਰ ਸੌਰ ਤਕਨੀਕਾਂ ਵਰਗੇ ਕਈ ਉਪਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਗੈਰ-ਨਵਿਆਉਣਯੋਗ ਸਰੋਤਾਂ ‘ਤੇ ਪੀਏਯੂ ਦੀ ਨਿਰਭਰਤਾ ਨੂੰ ਬਹੁਤ ਘੱਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੀਏਯੂ ਨੇ ਨੈਸ਼ਨਲ ਐਗਰੀਕਲਚਰਲ ਹਾਇਰ ਐਜੂਕੇਸ਼ਨ ਪ੍ਰੋਜੈਕਟ, ਆਈ.ਸੀ.ਏ.ਆਰ ਦੁਆਰਾ ਸਪਾਂਸਰ ਕੀਤੇ ਗਏ ਸਾਲ 2020-21 ਲਈ ‘ਗਰੀਨ ਅਤੇ ਕਲੀਨ ਕੈਂਪਸ ਐਵਾਰਡ’ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਵਿੱਚ 10 ਲੱਖ ਰੁਪਏ ਦਾ ਨਕਦ ਇਨਾਮ ਸੀ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਉੱਚ ਪੁਲਿਸ ਅਧਿ ਕਾਰੀਆਂ ਨੇ ਪੀ.ਏ.ਯੂ. ਦੇ ਪੇਂਡੂ ਜੀਵਨ ਅਜਾਇਬ ਘਰ ਦਾ ਦੌ ਰਾ ਕੀਤਾ
Next post AMAN ARORA VOWS TO MAKE ‘KHEDAN HALQA SUNAM DIYAN’ AN ANNUAL EVENT
Social profiles