ਗਿਆਨੀ ਤਰਲੋਚਨ ਸਿੰਘ ਭਮੱਦੀ ਦੀ ਪੁਸਤਕ ਦਾਸਤਾਨਿ ਸਿੱਖ ਸਲਤਨਤ ਗਿਆਨੀ ਪਿੰਦਰਪਾਲ ਸਿੰਘ ਤੇ ਭਾਈ ਹਰਜਿੰਦ ਰ ਸਿੰਘ ਵੱਲੋਂ ਲੋਕ ਅਰਪਨ

0 0
Read Time:1 Minute, 39 Second

ਲੁਧਿਆਣਾਃ 14 ਫਰਵਰੀ

ਵਿਸ਼ਵ ਪ੍ਰਸਿੱਧ ਪੰਥਕ ਢਾਡੀ ਤੇ ਉੱਘੇ ਇਤਿਹਾਸ ਲੇਖਕ ਗਿਆਨੀ ਤਰਲੋਚਨ ਸਿੰਘ ਭਮੱਦੀ ਦੀ ਲਿਖੀ ਪੁਸਤਕ ਦਾਸਤਾਨਿ ਸਿੱਖ ਸਲਤਨਤ ਦਾ ਦੂਜਾ ਭਾਗ ਉੱਘੇ ਵਿਦਵਾਨ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਤੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਪਿੰਡ ਠਰਵਾ(ਹਰਿਆਣਾ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਕੀਤਾ ਗਿਆ।
ਗਿਆਨੀ ਪਿੰਦਰਪਾਲ ਸਿੰਘ ਨੇ ਕਿਹਾ ਕਿ ਗਿਆਨੀ ਤਰਲੋਚਨ ਸਿੰਘ ਭਮੱਦੀ ਇਤਿਹਾਸ ਦੀ ਜੀਵੰਤ ਆਤਮਾ ਦੇ ਪੇਸ਼ਕਾਰ ਹਨ। ਉਹ ਤੱਥਾਂ ਦੇ ਨਾਲ ਨਾਲ ਤੁਰਦੇ ਹਨ ਅਤੇ ਚੰਗੇ ਸਾਖੀਕਾਰ ਵਾਂਗ ਪਾਠਕ ਨੂੰ ਆਪਣੇ ਨਾਲ ਨਾਲ ਤੋਰਦੇ ਹਨ। ਮੈਨੂੰ ਉਨ੍ਹਾਂ ਦੀ ਕਲਮ ਅਤੇ ਸਾਧਨਾਂ ਦੇ ਨਾਲ ਨਾਲ ਉਨ੍ਹਾਂ ਦੇ ਸੰਗ ਸਾਥ ਤੇ ਵੀ ਮਾਣ ਹੈ। ਇਸ ਪੁਸਤਕ ਨੂੰ ਲਾਹੌਰ ਬੁੱਕਸ ਲੁਧਿਆਣਾ ਨੇ ਬਹੁਤ ਹੀ ਸੁੰਦਰ ਛਾਪਿਆ ਹੈ।
ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਕਿਹਾ ਕਿ ਅਸੀਂ ਸਾਰਿਆਂ ਨੇ ਆਪਣਾ ਜੀਵਨ ਸਫ਼ਰ ਇਕੱਠਿਆਂ ਆਰੰਭਿਆ ਸੀ। ਇਸ ਪੁਸਤਕ ਤੋਂ ਪ੍ਰਮਾਣ ਮਿਲਦਾ ਹੈ ਕਿ ਗਿਆਨੀ ਭਮੱਦੀ ਪ੍ਰਕਾਂਡ ਵਿਦਵਾਨ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਇਤਿਹਾਸ ਸਿਰਜਣਾ ਤੇ ਸ਼ਾਇਰੀ ਤੋਂ ਬੇਹੱਦ ਪ੍ਰਭਾਵਤ ਹੋਣ ਕਾਰਨ ਇਸ ਮਾਰਗ ਦੇ ਪਾਂਧੀ ਬਣੇ ਹਨ। ਇਸ ਮੌਕੇ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਸਾਥੀ ਹਰਦੀਪ ਸਿੰਘ ਤੇ ਬੂਟਾ ਸਿੰਘ ਵੀ ਹਾਜ਼ਰ ਸਨ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post मोहाली में स्थित 6 ग्रुप हाउसिंग साईटों सह ित 77 जायदादों की होगी ई-नीलामी : अमन अरोड़ा
Next post विजीलैंस ब्यूरो ने नकली दस्तावेज़ों के सा थ सरकारी नौकरी लगवाने के बदले 15,000 रुपए रिश्वत लेता प्राईवेट व्यक्ति काबू
Social profiles