ਲੁਧਿਆਣਾ, 14 ਫਰਵਰੀ, 2023:
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਵਿੱਚ ਪੀਐੱਚ.ਡੀ ਦੇ ਵਿਦਿਆਰਥੀ ਇੰਨਜੀਨੀਅਰ ਰਾਉਫ਼ ਅਸਲਮ ਨੇ ਗ੍ਰੈਂਡ ਚੈਲੇਂਜ ਦਾ ਪੜਾਅ-1 ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ (DoCA), ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ (MoCAFPD) ਵੱਲੋਂ ਪਿਆਜ਼ ਦੀ ਪ੍ਰੋਸੈਸਿੰਗ ਵਿੱਚ ਲੋੜੀਂਦੇ ਤਕਨੀਕੀ ਵਿਚਾਰ ਪ੍ਰਾਪਤ ਕਰਨ ਲਈ ਗ੍ਰੈਂਡ ਚੈਲੇਂਜ ਦਾ ਐਲਾਨ ਕੀਤਾ ਗਿਆ ਸੀ।
ਇੰਨਜੀਨੀਅਰ ਰਾਊਫ ਨੇ ਆਪਣਾ ਖੋਜ ਕਾਰਜ ਪੀਏਯੂ ਦੇ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾ. ਐਮ.ਐਸ. ਆਲਮ ਦੀ ਨਿਗਰਾਨੀ ਹੇਠ ਕੀਤਾ।"ਘੱਟ ਤੋਂ ਘੱਟ ਪ੍ਰੋਸੈਸ ਕੀਤੇ ਪਿਆਜ਼ ਦੇ ਇਲਾਜ ਲਈ ਇੱਕ ਓਜ਼ੋਨੇਸ਼ਨ ਸਿਸਟਮ ਦਾ ਡਿਜ਼ਾਈਨ, ਵਿਕਾਸ ਅਤੇ ਮੁਲਾਂਕਣ" ਵਾਲੇ ਖੋਜ ਕਾਰਜ ਨੂੰ ਹੁਣ ‘ਸੰਕਲਪ ਦੇ ਸਬੂਤ ਤੇ ਆਧਾਰ ਦੇ ਵਿਕਾਸ ਲਈ ਚੁਣਿਆ ਗਿਆ ਹੈ। ਪੁਰਸਕਾਰ ਵਿੱਚ ਕੰਮ ਦਾ ਸੰਚਾਲਨ ਕਰਨ ਲਈ ਇਨਾਮੀ ਰਾਸ਼ੀ ਅਤੇ ਵਿੱਤੀ ਸਹਾਇਤਾ ਸ਼ਾਮਲ ਹੈ।
ਡਾ: ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਪੀਏਯੂ; ਡਾ ਪੀ ਕੇ ਛੁਨੇਜਾ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼; ਡਾ. ਟੀ.ਸੀ. ਮਿੱਤਲ, ਮੁਖੀ, ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ; ਅਤੇ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਪ੍ਰਿੰਸੀਪਲ ਸਾਇੰਟਿਸਟ ਡਾ. ਐਮ.ਐਸ. ਆਲਮ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।