<
p dir=”ltr”>
<
p dir=”ltr”>ਪੀ ਏ ਯੂ ਵਿਚ ਸੋਧੇ ਹੋਏ ਯੂ ਜੀ ਸੀ ਤਨਖਾਹ ਸਕੇਲਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ ‘ਚ ਅਧਿਆਪਕਾਂ ਨੇ ਧਰਨਾ ਦਿੱਤਾ
<
p dir=”ltr”>ਲੁਧਿਆਣਾ 16 ਫਰਵਰੀ
<
p dir=”ltr”> ਪੀਏਯੂ ਟੀਚਰਜ਼ ਐਸੋਸੀਏਸ਼ਨ ਨੇ ਗਡਵਾਸੂ ਟੀਚਰਜ਼ ਐਸੋਸੀਏਸ਼ਨ ਨਾਲ ਮਿਲ ਕੇ ਅੱਜ ਰਾਜ ਸਰਕਾਰ ਵੱਲੋਂ ਨਵੇਂ ਤਨਖਾਹ ਸਕੇਲਾਂ ਦੀ ਨੋਟੀਫਿਕੇਸ਼ਨ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਵਿਰੋਧ ਵਿੱਚ ਪੀ ਏ ਯੂ ਦੇ ਥਾਪਰ ਹਾਲ ਸਾਮ੍ਹਣੇ ਧਰਨਾ ਦਿੱਤਾ। ਧਰਨੇ ਨੂੰ ਪੀਏਯੂ ਅਤੇ ਗਡਵਾਸੂ ਦੇ ਸੇਵਾਮੁਕਤ ਅਧਿਆਪਕਾਂ ਨੇ ਵੀ ਸਮਰਥਨ ਦਿੱਤਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਉੱਚ ਸਿੱਖਿਆ ਵਿਭਾਗ ਰਾਹੀਂ ਸਤੰਬਰ, 2022 ਵਿੱਚ ਰਾਜ ਦੀਆਂ ਰਵਾਇਤੀ ਯੂਨੀਵਰਸਿਟੀਆਂ ਅਤੇ ਕਾਲਜ ਅਧਿਆਪਕਾਂ ਲਈ 7ਵੇਂ ਯੂ ਜੀ ਸੀ ਤਨਖਾਹ ਸਕੇਲਾਂ ਨੂੰ ਲਾਗੂ ਕਰਨ ਲਈ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਹਨ। ਪੀਏਯੂ ਅਤੇ ਗਡਵਾਸੂ ਲਈ ਇਕ ਸਮਾਨ ਸੂਚਨਾਵਾਂ ਕ੍ਰਮਵਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਵਿਭਾਗ ਦੁਆਰਾ, ਆਮ ਤੌਰ ‘ਤੇ ਉੱਚ ਸਿੱਖਿਆ ਵਿਭਾਗ ਦੀ ਨੋਟੀਫਿਕੇਸ਼ਨ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਲਗਭਗ ਪੰਜ ਮਹੀਨੇ ਬੀਤ ਗਏ ਹਨ । ਇਸ ਲਈ ਇਨ੍ਹਾਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਪ੍ਰਦਰਸ਼ਨ ਕੀਤਾ।
<
p dir=”ltr”> ਡਾ. ਹਰਮੀਤ ਸਿੰਘ ਕਿੰਗਰਾ, ਪ੍ਰਧਾਨ ਅਤੇ ਡਾ. ਮਨਦੀਪ ਸਿੰਘ ਗਿੱਲ, ਸਕੱਤਰ, ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪੀਏਯੂ ਅਧਿਆਪਕਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਕਰਨ ਦੀ ਸੂਬਾ ਸਰਕਾਰ ਦੀ ਨੀਅਤ ‘ਤੇ ਸਵਾਲ ਉਠਾਏ। ਧਰਨੇ ਨੂੰ ਡਾ ਕੁਲਦੀਪ ਸਿੰਘ ਭੁੱਲਰ, ਡਾ ਲੋਕੇਸ਼ ਜੈਨ ਅਤੇ ਡਾ ਜਗਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
<
p dir=”ltr”> ਗਡਵਾਸੂਟਾ ਦੇ ਸਕੱਤਰ ਡਾ.ਅਪਮਿੰਦਰਪਾਲ ਸਿੰਘ ਬਰਾੜ ਨੇ ਧਰਨੇ ਵਿੱਚ ਸ਼ਾਮਲ ਹੋਏ ਅਧਿਆਪਕਾਂ ਦਾ ਧੰਨਵਾਦ ਕੀਤਾ।
<
p dir=”ltr”>ਅਧਿਆਪਕਾਂ ਨੇ ਵੱਖ ਵੱਖ ਕਾਲਜਾਂ ਵਿਚ ਮਾਰਚ ਕਰਦੇ ਹੋਏ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।