ਪੀਏਯੂ ਦੇ ਕਨੇਡਾ ਵਾਸੀ ਸਾਬਕਾ ਵਿਦਿਆਰਥੀਆਂ ਨੇ ਖੇ ਤੀ ਖੇਤਰ ਵਿਚ ਮੌਜੂਦਾ ਵਾਈਸ ਚਾਂਸਲਰ ਦੇ ਕਾਰਜਾਂ ਨੂੰ ਸਮਰਥਨ ਦਿੱਤਾ

0 0
Read Time:2 Minute, 53 Second

<

p dir=”ltr”>

ਪੀਏਯੂ ਦੇ ਕਨੇਡਾ ਵਾਸੀ ਸਾਬਕਾ ਵਿਦਿਆਰਥੀਆਂ ਨੇ ਖੇਤੀ ਖੇਤਰ ਵਿਚ ਮੌਜੂਦਾ ਵਾਈਸ ਚਾਂਸਲਰ ਦੇ ਕਾਰਜਾਂ ਨੂੰ ਸਮਰਥਨ ਦਿੱਤਾ

ਲੁਧਿਆਣਾ, 27 ਫਰਵਰੀ,2023

ਕਨੇਡਾ ਦੇ ਸੂਬੇ ਕੈਲਗਰੀ ਵਿਚ ਵਸਦੇ ਪੀਏਯੂ ਦੇ ਸਾਬਕਾ ਵਿਦਿਆਰਥੀ; ਸ੍ਰੀ ਕਮਲ ਬਾਸੀ, ਸ੍ਰੀ ਮਹਿੰਦਰ ਬਰਾੜ ਅਤੇ ਮਨਜੋਤ ਗਿੱਲ ਨੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਹਾਨ ਸੰਸਥਾ ਦੀ ਵਾਗਡੋਰ ਸੰਭਾਲਣ ਲਈ ਵਧਾਈ ਦਿੱਤੀ।

ਇਸ ਮੌਕੇ ਆਪਣੇ ਸ਼ਬਦਾਂ ਵਿਚ ਸ਼੍ਰੀ ਬਾਸੀ ਨੇ ਸਾਬਕਾ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਡਾ ਗੋਸਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਬਦੇਸ਼ ਬੈਠੇ ਸਾਬਕਾ ਵਿਦਿਆਰਥੀਆਂ ਨਾਲ ਠੋਸ ਸਬੰਧ ਬਣਾਉਣ ਅਤੇ ਟਿਕਾਊ ਖੇਤੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਡਾ. ਗੋਸਲ ਦੇ ਦ੍ਰਿਸ਼ਟੀਕੋਣ ਨੂੰ ਉਹ ਸਮਰਥਨ ਦਿੰਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਵਾਈਸ ਚਾਂਸਲਰ ਦੀ ਅਗਵਾਈ ਵਿਚ ਪੀਏਯੂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਮਰੱਥ ਸਾਬਿਤ ਹੋਵੇਗੀ।

ਸੰਚਾਰ ਕੇਂਦਰ ਦਾ ਦੌਰਾ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ: ਤੇਜਿੰਦਰ ਸਿੰਘ ਰਿਆੜ ਦੀ ਅਗਵਾਈ ਹੇਠ 280 ਤੋਂ ਵੱਧ ਫਾਰਮ ਪ੍ਰਕਾਸ਼ਨਾਂ ਰਾਹੀਂ ਕਿਸਾਨ ਭਾਈਚਾਰੇ ਨਾਲ ਮਜ਼ਬੂਤ ਸੰਚਾਰ ਸਬੰਧ ਬਣਾਉਣ ਲਈ ਕੀਤੀਆਂ ਜਾ ਰਹੀਆਂ ਨਵੀਆਂ ਪੁਲਾਂਘਾਂ ਨੂੰ ਦੇਖ ਕੇ ਸਾਬਕਾ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਿਰ ਕੀਤੀ। ਹਫਤਾਵਾਰੀ ਡਿਜੀਟਲ ਅਖਬਾਰ ਖੇਤੀ ਸੰਦੇਸ਼, ਕਿਸਾਨ-ਵਿਗਿਆਨੀ ਇੰਟਰਫੇਸ ਲਈ ਹਫਤਾਵਾਰੀ ਫੇਸਬੁੱਕ ਲਾਈਵ, ਮਾਹਰ ਖੇਤੀ ਵਾਰਤਾਵਾਂ, ਅਤੇ ਕੇਂਦਰ ਦੇ ਤਿਆਰ ਬਰ ਤਿਆਰ ਰਿਕਾਰਡਿੰਗ ਸਟੂਡੀਓ ਵਿੱਚ ਰਿਕਾਰਡ ਕੀਤੀਆਂ ਡਾਕੂਮੈਂਟਰੀਆਂ, ਯੂਟਿਊਬ ਵੀਡੀਓਜ਼, ਟਵਿੱਟਰ ਅਪਡੇਟਸ ਅਤੇ ਵਟਸਐਪ ਗਰੁੱਪਾਂ ‘ਤੇ ਸਲਾਹਾਂ ਨੂੰ ਸਾਂਝਾ ਕਰਨ ਆਦਿ ਵਰਗੀਆਂ ਪਸਾਰ ਵਿਧੀਆਂ ਦੀ ਵੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ।

ਸਮੂਹ ਮੈਂਬਰਾਂ ਨੇ ਡਾ: ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ,ਪੀਏਯੂ ਅਤੇ ਅਪਰ ਨਿਰਦੇਸ਼ਕ ਸੰਚਾਰ, ਡਾ: ਤੇਜਿੰਦਰ ਸਿੰਘ ਰਿਆੜ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਸਮੇਂ ਵਿਦਿਆਰਥੀ ਭਲਾਈ ਦੇ ਨਵ-ਨਿਯੁਕਤ ਨਿਰਦੇਸ਼ਕ ਡਾ. ਨਿਰਮਲ ਜੌੜਾ ਨੂੰ ਵੀ ਸਨਮਾਨਿਤ ਕੀਤਾ ਗਿਆ।

ਯੂਨੀਵਰਸਿਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਡਾ: ਗੋਸਲ ਦੀ ਯੋਗ ਅਗਵਾਈ ਹੇਠ ਪੀਏਯੂ ਨਵੀਆਂ ਉਚਾਈਆਂ ਹਾਸਲ ਕਰੇਗੀ।

Revised Collage.pdf

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ -2023
Next post ਸਕੱਤਰ ਆਰ.ਟੀ.ਏ. ਲੁਧਿਆਣਾ ਵਲੋਂ ਰੋਜ਼ਾਨਾ ਸਖ਼ਤੀ ਨਾ ਲ ਕੀਤੀ ਜਾ ਰਹੀ ਵਾਹਨਾਂ ਦੀ ਚੈਕਿੰਗ
Social profiles