ਗੁਰਦੇਵ ਨਗਰ ਵਿਖੇ ਪਿਛਲੇ ਕਾਰਜਕਾਲ ਦੌਰਾਨ ਵਿਕਾਸ ਕਾਰਜ ਕਰਵਾ ਕੇ ਬਦਲੀ ਕਲੋਨੀ ਦੀ ਨੁਹਾਰ- ਇਲਾਕਾ ਵਾਸੀ
ਲੁਧਿਆਣਾ 17 ਅਕਤੂਬਰ: ਕਾਰਪੋਰੇਸ਼ਨ ਚੋਣਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਅਕਾਲੀ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੇ ਵੱਲੋਂ ਵਾਰਡ ਨੰਬਰ 60 ਤੋਂ ਲੜੀ ਜਾ ਰਹੀ ਕੌਂਸਲਰ ਦੀ ਚੋਣ ਦੌਰਾਨ ਉਹਨਾਂ ਦੇ ਵੱਲੋਂ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂਆਂ ਅਤੇ ਵਾਰਡ ਵਾਸੀਆਂ ਸਮੇਤ ਵਾਰਡ ਅਧੀਨ ਆਉਂਦੀ ਸਰਗੋਧਾ ਕਲੋਨੀ ਵਿਖੇ ਜੋਰਦਾਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਢਿੱਲੋਂ ਬਾਬਾ ਅਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹੋਰਨਾਂ ਆਗੂਆਂ ਅਤੇ ਉਹਨਾਂ ਦੇ ਸਮਰਥਕਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਭੁਪਿੰਦਰ ਸਿੰਘ ਭਿੰਦਾ ਜਿੰਦਾਬਾਦ ਦੇ ਨਾਰੇ ਲਗਾਏ। ਉਥੇ ਹੀ ਘਰ ਘਰ ਜਾ ਕੇ ਪ੍ਰਚਾਰ ਕਰਦੇ ਹੋਏ ਹਰ ਇੱਕ ਵੋਟ ਭੁਪਿੰਦਰ ਸਿੰਘ ਭਿੰਦਾ ਤੇ ਹੱਕ ਵਿੱਚ ਪਾਉਂਦੇ ਹੋਏ ਮੋਹਰ ਤਕੜੀ ਤੇ ਲਾਉਣ ਦੀ ਅਪੀਲ ਕੀਤੀ ਗਈ। ਜਿਸ ਦੌਰਾਨ ਕਲੋਨੀ ਵਾਸੀਆਂ ਦੇ ਵੱਲੋਂ ਵੀ ਉਹਨਾਂ ਨੂੰ ਬਹੁਤ ਮਾਣ ਪਿਆਰ ਸਤਿਕਾਰ ਦਿੰਦੇ ਹੋਏ ਭਰੋਸਾ ਦਵਾਇਆ ਗਿਆ ਕਿ ਹਰ ਇੱਕ ਵੋਟ ਭਿੰਦਾ ਜੀ ਦੇ ਹੱਥ ਹੱਕ ਵਿੱਚ ਪਾਈ ਜਾਵੇਗੀ। ਜਿਸ ਦੌਰਾਨ ਉਹਨਾਂ ਕਿਹਾ ਕਿ ਸਾਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਿਛਲੇ ਕਾਰਜਕਾਲ ਦੇ ਦੌਰਾਨ ਭੁਪਿੰਦਰ ਸਿੰਘ ਭਿੰਦਾ ਨੇ ਗੁਰਦੇਵ ਨਗਰ ਸਮੇਤ ਹੋਰਨਾਂ ਕਲੋਨੀਆਂ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਕਰਵਾ ਕੇ ਕਲੋਨੀਆਂ ਦੀ ਨੁਹਾਰ ਬਦਲ ਦਿੱਤੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਅਗਰ ਪੂਰੇ ਪੰਜਾਬ ਦੇ ਵਿੱਚ ਝਾਤ ਮਾਰੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਇਆ ਗਿਆ ਬੇਜੋੜ ਵਿਕਾਸ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਤੇ ਸਾਨੂੰ ਪੂਰਨ ਉਮੀਦ ਹੈ ਕਿ ਅਕਾਲੀ ਦਲ ਦੇ ਹੀ ਉਮੀਦਵਾਰ ਭੁਪਿੰਦਰ ਸਿੰਘ ਭਿੰਦਾ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਉਣ ਵਿੱਚ ਸਫਲ ਹੋਣਗੇ ਜਿਸ ਦੇ ਚਲਦਿਆਂ ਹਰ ਇੱਕ ਵੋਟ ਭੁਪਿੰਦਰ ਸਿੰਘ ਭਿੰਦਾ ਦੇ ਹੱਕ ਵਿੱਚ ਪਾਈ ਜਾਵੇਗੀ।