ਗਣਤੰਤਰਤਾ ਦਿਵਸ ਮੌਕੇ ਪੰਚਾਇਤ ਸਕੱਤਰ ਰਾਜਵਿੰਦਰ ਸਿੰਘ ਤੇ ਗਗਨਦੀਪ ਸਿੰਘ ਨੂੰ ਮਿਲਿਆ ਸਟੇਟ ਅਵਾਰਡ

0 0
Read Time:58 Second

ਲੁਧਿਆਣਾ: 76ਵੇ ਗਣਤੰਤਰਤਾ ਦਿਵਸ ਮੌਕੇ ਮਾਣਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਪੰਚਾਇਤ ਸਕੱਤਰ ਸ੍ਰੀ ਰਾਜਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਸ੍ਰੀ ਗਗਨਦੀਪ ਸਿੰਘ ਨੂੰ ਲਾਸਾਨੀ ਸੇਵਾਵਾਂ ਸਦਕਾ ਸਟੇਟ ਅਵਾਰਡ ਦੇ ਨਾਲ ਨਿਵਾਜਿਆ ਗਿਆ।

ਇਨ੍ਹਾਂ ਸਖਸ਼ੀਅਤਾਂ ਵੱਲੋਂ ਪਿਛਲੇ ਕਰੀਬ 10 ਸਾਲ ਤੋਂ ਪੀ.ਜੀ.ਆਈ. ਵਿੱਚ ਨਿਸ਼ਕਾਮ ਸੇਵਾ ਨਿਭਾਈ ਜਾ ਰਹੀ ਹੈ। ਇਨ੍ਹਾਂ ਦੇ ਵਿਸ਼ੇਸ਼ ਯਤਨਾਂ ਰਾਹੀਂ ਇੱਕ ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਖੂਨਦਾਨ ਕਰਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਪੰਚਾਇਤ ਸਕੱਤਰ ਸ੍ਰੀ ਰਾਜਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਸ੍ਰੀ ਗਗਨਦੀਪ ਸਿੰਘ ਵੱਲੋਂ ਸਟੇਟ ਅਵਾਰਡ ਲਈ ਪੰਜਾਬ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post 76ਵਾਂ ਗਣਤੰਤਰ ਦਿਵਸ – ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ‘ਚ ਰਾਸ਼ਟਰੀ ਝੰਡਾ ਲਹਿਰਾਇਆ
Next post ਡਿਪਟੀ ਕਮਿਸ਼ਨਰ ਵੱਲੋਂ ਕਿਦਵਈ ਨਗਰ ਅਤੇ ਢੋਲੇਵਾਲ ਸਕੂਲ ਆਫ਼ ਐਮੀਨੈਂਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ
Social profiles