ਧਾਰਮਿਕ ਕੰਮਾਂ ਤੋਂ ਪਹਿਲਾਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਕਰੋਂ ਮਾਲੀ ਮਦਦ ਰਮਜਾਨ ਮੁਹਬੱਤ ਦਾ ਪੈਗਾਮ ਦਿੰਦਾ ਹੈ : ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ

0 0
Read Time:2 Minute, 13 Second

ਲੁਧਿਆਣਾ, 21 ਮਾਰਚ: ਪਵਿੱਤਰ ਰਮਜਾਨ ਸ਼ਰੀਫ ਦੇ ਤੀਸਰੇ ਜੁੰਮੇ ਦੀ ਨਮਾਜ ਅਦਾ ਕਰਨ ਤੋਂ ਪਹਿਲਾਂ ਮੁਸਲਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ ਬੰਦੇ ਦਾ ਆਪਣੇ ਰੱਬ ਨਾਲ ਇਜਹਾਰ- ਏ-ਇਸ਼ਕ ਦਾ ਮਹੀਨਾ ਹੈ । ਬੰਦਾ ਆਪਣੇ ਰੱਬ ਨੂੰ ਰਾਜੀ ਕਰਨ ਲਈ ਉਸਦੇ ਹੁਕਮ ਦੇ ਮੁਤਾਬਕ ਆਪਣਾ ਵਕਤ ਗੁਜਾਰਦਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਅੱਲ੍ਹਾਹ ਤਾਆਲਾ ਸਾਡੀ ਨੀਅਤ ਨੂੰ ਜਾਣਦਾ ਹੈ । ਉਸਨੂੰ ਪਤਾ ਹੈ ਕਿ ਕੌਣ ਦਿਖਾਵੇ ਦਾ ਭੁੱਖਾ ਪਿਆਸਾ ਹੈ ਅਤੇ ਕੌਣ ਸੱਚਾ ਰੋਜੇਦਾਰ ਹੈ। ਮੌਲਾਨਾ ਨੇ ਕਿਹਾ ਕਿ ਅੱਲ੍ਹਾਹ ਦੇ ਪਿਆਰੇ ਨਬੀ ਹਜਰਤ ਮੁਹੰਮਦ ਸਲੱਲਲਾਹੂ ਅਲੈਹੀਵਸੱਲਮ ਰਮਜਾਨ ਸ਼ਰੀਫ ਦੇ ਪਵਿੱਤਰ ਮਹੀਨੇ ਵਿੱਚ ਤੇਜ ਚੱਲਣ ਵਾਲੀ ਹਵਾ ਨਾਲੋਂ ਵੀ ਜ਼ਿਆਦਾ ਦਾਨੀ ਸਨ। ਸ਼ਾਹੀ ਇਮਾਮ ਨੇ ਕਿਹਾ ਕਿ ਰਮਜਾਨ ਸ਼ਰੀਫ ਵਿੱਚ ਸਾਨੂੰ ਚਾਹੀਦਾ ਹੈ ਕਿ ਧਾਰਮਿਕ ਕੰਮਾਂ ਤੋਂ ਵੀ ਪਹਿਲਾਂ ਮਾਲੀ ਰੂਪ ਵਿੱਚ ਕਮਜੋਰ ਆਪਣੇ ਗੁਆਢੀਆਂ ਅਤੇ ਰਿਸ਼ਤੇਦਾਰਾਂ ਦੀ ਮਦਦ ਕਰੀਏ । ਉਨ੍ਹਾਂ ਨੇ ਕਿਹਾ ਕਿ ਗੁਆਂਢੀ ਚਾਹੇ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਜੇਕਰ ਉਹ ਭੁੱਖਾ ਹੈ ਤਾਂ ਮੁਸਲਮਾਨ ਉੱਤੇ ਉਸਦੀ ਮਦਦ ਕਰਨਾ ਫਰਜ ਹੈ । ਉਨ੍ਹਾਂ ਨੇ ਕਿਹਾ ਕਿ ਅੱਲ੍ਹਾਹ ਤਾਆਲਾ ਆਪਣੇ ਉਨ੍ਹਾਂ ਬੰਦੇਆਂ ਨਾਲ ਬਹੁਤ ਪਿਆਰ ਕਰਦਾ ਹੈ ਜੋ ਕਿ ਉਸਦੇ ਬੰਦੇਆਂ ਦੀ ਮਦਦ ਕਰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਬਾਦਤ ਨਾਲ ਜੰਨਤ ਮਿਲਦੀ ਹੈ ਲੇਕਿਨ ਖਿਦਮਤ ਨਾਲ ਖੁਦਾ ਮਿਲਦਾ ਹੈ । ਇਸ ਲਈ ਜੇਕਰ ਅਸੀ ਚਾਹੁੰਦੇ ਹਾਂ ਕਿ ਖੁਦਾ ਸਾਡਾ ਦੋਸਤ ਬਣ ਜਾਵੇ ਤਾਂ ਬਿਨ੍ਹਾਂ ਭੇਦ-ਭਾਵ ਦੇ ਕਮਜੋਰ ਇਨਸਾਨਾਂ ਦੀ ਮਦਦ ਕਰੋ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਰਮਜਾਨ ਦਾ ਇਹ ਪਵਿੱਤਰ ਮਹੀਨਾ ਸਾਨੂੰ ਇਸੇ ਤਰ੍ਹਾਂ ਪਿਆਰ-ਮੁਹਬੱਤ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post धार्मिक कामों से पहले पड़ौसियों और संबधियों की करें आर्थिक मदद रमजान मोहब्बत का पैगाम देता है : शाही इमाम मौलाना उसमान रहमानी
Next post Dr. Gurdev Singh Khush, world renowned scientist, inaugurates Pashu Palan Mela at Vet. Varsity

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

Social profiles