ਬਿਨਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦਾ ਆਖਰੀ ਦਿਨ ਅੱਜ; ਸੁਵਿਧਾ ਕੇਂਦਰ ਰਹਿਣਗੇ ਖੁੱਲ੍ਹੇ

0 0
Read Time:2 Minute, 4 Second

ਨਗਰ ਨਿਗਮ 150 ਕਰੋੜ ਰੁਪਏ ਦੇ ਸਾਲਾਨਾ ਪ੍ਰਾਪਰਟੀ ਟੈਕਸ ਵਸੂਲੀ ਦੇ ਟੀਚੇ ਦੇ ਪਹੁੰਚਿਆ ਨੇੜੇ

ਲੁਧਿਆਣਾ, 30 ਮਾਰਚ: ਸੋਮਵਾਰ (31 ਮਾਰਚ, 2025) ਪ੍ਰਾਪਰਟੀ ਟੈਕਸ ਅਤੇ ਪਾਣੀ-ਸੀਵਰੇਜ ਦੇ ਬਿੱਲਾਂ ਦਾ ਭੁਗਤਾਨ ਬਿਨਾਂ ਜੁਰਮਾਨੇ ਜਾਂ ਵਿਆਜ ਦੇ ਕਰਨ ਦਾ ਆਖਰੀ ਦਿਨ ਹੈ।

ਭਾਵੇਂ 31 ਮਾਰਚ (ਈਦ ਉਲ ਫਿਤਰ) ਨੂੰ ਸਰਕਾਰੀ ਛੁੱਟੀ ਹੈ, ਨਗਰ ਨਿਗਮ ਨੇ ਵਸਨੀਕਾਂ ਨੂੰ ਬਕਾਇਆ ਟੈਕਸ ਜਮ੍ਹਾਂ ਕਰਾਉਣ ਦੀ ਸਹੂਲਤ ਲਈ ਸੋਮਵਾਰ ਨੂੰ ਆਪਣੇ ਜ਼ੋਨਲ ਸੁਵਿਧਾ ਕੇਂਦਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ।

ਜੇਕਰ ਵਸਨੀਕ 31 ਮਾਰਚ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਉਂਦੇ ਹਨ ਤਾਂ ਉਨ੍ਹਾਂ ‘ਤੇ 20 ਪ੍ਰਤੀਸ਼ਤ ਜੁਰਮਾਨਾ ਅਤੇ 18 ਪ੍ਰਤੀਸ਼ਤ ਸਾਲਾਨਾ ਵਿਆਜ ਲੱਗੇਗਾ।

ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ 150 ਕਰੋੜ ਰੁਪਏ ਦੇ ਸਾਲਾਨਾ ਰਿਕਵਰੀ ਟੀਚੇ ਦੇ ਵਿਰੁੱਧ, ਨਗਰ ਨਿਗਮ ਨੇ ਐਤਵਾਰ ਦੁਪਹਿਰ ਤੱਕ 149.10 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰ ਲਈ ਹੈ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਕਾਇਆ ਟੈਕਸਾਂ ਦਾ ਭੁਗਤਾਨ ਸਮੇਂ ਸਿਰ ਕਰਨ ਤਾਂ ਜੋ ਉਹ ਜੁਰਮਾਨੇ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਟੈਕਸਾਂ ਦੇ ਰੂਪ ਵਿੱਚ ਇਕੱਠੀ ਕੀਤੀ ਗਈ ਰਕਮ ਵਿਕਾਸ ਕਾਰਜ ਕਰਨ ਅਤੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਰਤੀ ਜਾਂਦੀ ਹੈ।

ਵਸਨੀਕਾਂ ਦੀ ਸਹੂਲਤ ਲਈ, ਨਗਰ ਨਿਗਮ ਸੁਵਿਧਾ ਕੇਂਦਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਜਨਤਾ ਲਈ ਖੁੱਲ੍ਹੇ ਰਹੇ। ਇਸੇ ਤਰ੍ਹਾਂ, ਸੁਵਿਧਾ ਕੇਂਦਰ ਸੋਮਵਾਰ (31 ਮਾਰਚ – ਸਰਕਾਰੀ ਛੁੱਟੀ) ਨੂੰ ਖੁੱਲ੍ਹੇ ਰਹਿਣਗੇ।

ਲੰਬੀਆਂ ਕਤਾਰਾਂ ਤੋਂ ਬਚਣ ਲਈ, ਵਸਨੀਕ www.mcludhiana.gov.in ‘ਤੇ ਜਾ ਕੇ ਬਕਾਇਆ ਟੈਕਸ ਔਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹਨ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਆਲਮੀ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ: ਪੰਜਾਬ ਅਤੇ ਕੈਲੀਫੋਰਨੀਆ ਮਿਲ ਕੇ ਹੱਲ ਕੱਢਣ ਲਈ ਯਤਨਸ਼ੀਲ
Next post ईद-उल-फितर का चांद नजर आया : शाही इमाम पंजाब

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *

Social profiles