
ਜਗਰਾਉਂ: ਡਾ. ਅੰਕੁਰ ਗੁਪਤਾ. ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ. ਲੁਧਿਆਣਾ(ਦਿਹਾਤੀ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਵੱਲੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ. ਕਪਤਾਨ ਪੁਲਿਸ(ਡੀ). ਲੁਧਿ(ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਜਸਜਯੋਤ ਸਿੰਘ, ਪੀ.ਪੀ.ਐਸ. ਡੀ.ਐਸ.ਪੀ. ਜਗਰਾਉ ਦੀ ਨਿਗਰਾਨੀ ਅਧੀਨ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜਗਰਾਉ ਦੀ ਪੁਲਿਸ ਪਾਰਟੀ ਦੇ ਐਸ.ਆਈ ਗੁਰਸੇਵਕ ਸਿੰਘ, ਸੀ.ਆਈ.ਏ ਸਟਾਫ ਜਗਰਾਉ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਰਾਜ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਬੌਂਦਲੀ ਜਿਲਾ ਲੁਧਿਆਣਾ ਵੱਡੀ ਪੱਧਰ ਤੇ ਭੁੱਕੀ-ਚੂਰਾ ਪੋਸਤ ਦੀ ਸਮੱਗਲਿੰਗ ਕਰਨ ਦਾ ਆਦੀ ਹੈ, ਜੋ ਬਾਹਰਲੀਆਂ ਸਟੇਟਾ ਤੋਂ ਭੁੱਕੀ ਚੂਰਾ ਪੋਸਤ ਲਿਆਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ। ਜੋ ਅੱਜ ਵੀ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਜਗਰਾਉ ਦੇ ਏਰੀਏ ਵਿੱਚ ਗਾਹਕਾਂ ਨੂੰ ਵੇਚਣ ਲਈ ਆਇਆ ਹੈ।ਜੋ ਉਕਤ ਟਰੱਕ ਸੂਗਰ ਮਿੱਲ ਜਗਰਾਂਉ ਵਿੱਚ ਸੁੰਨਸਾਨ ਜਗ੍ਹਾ ਤੇ ਲੈ ਕੇ ਖੜਾ ਗਾਹਕਾਂ ਦੀ ਇੰਤਜਾਰ ਕਰ ਰਿਹਾ ਹੈ। ਜਿਸ ਤੇ ਮੁਕੱਦਮਾ ਥਾਣਾ मिटी ਜਗਰਾਂਉ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ਥਾਣੇਦਾਰ ਗੁਰਸੇਵਕ ਸਿੰਘ, ਸੀ.ਆਈ.ਏ ਸਟਾਫ ਜਗਰਾਉ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਗਏ। ਜਿੱਥੇ ਉੱਕਤ ਟਰੱਕ ਵਿੱਚ ਇੱਕ ਮੋਨਾ ਵਿਅਕਤੀ ਬੈਠਾ ਸੀ, ਜਿਸਨੂੰ ਥੱਲੇ ਉਤਾਰ ਕੇ ਸ੍ਰੀ ਜਸਜਯੋਤ ਸਿੰਘ, ਪੀ.ਪੀ.ਐਸ. ਡੀ.ਐਸ.ਪੀ. ਜਗਰਾਉ ਦੀ ਹਾਜਰੀ ਵਿੱਚ ਟਰੱਕ ਦੀ ਤਲਾਸ਼ੀ ਕੀਤੀ ਗਈ। ਜਿਸ ਵਿੱਚੋਂ 113 ਗੱਟੂ ਪਲਾਸਟਿਕ ਭੁੱਕੀ ਚੂਰਾ ਪੋਸਤ ਵਜਨੀ 20/20 ਕਿਲੋ (ਕੁੱਲ 22 ਕੁਇੰਟਲ, 60 ਕਿਲੋ), ਅਤੇ 563 ਗੱਟੂ ਇਮਲੀ ਦੇ ਬਰਾਮਦ ਹੋਏ। ਜਿਸਤੇ ਦੋਸ਼ੀ ਬਲਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।